ਨਸ਼ੇ ਕਾਰਨ 20 ਸਾਲਾ ਨੌਜਵਾਨ ਅਰਸ਼ ਕੁਮਾਰ ਦੀ ਹੋਈ ਮੌਤ

ਨਸ਼ੇ ਕਾਰਨ 20 ਸਾਲਾ ਨੌਜਵਾਨ ਅਰਸ਼ ਕੁਮਾਰ ਦੀ ਹੋਈ ਮੌਤ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਏਕਤਾ ਨਗਰ ਦਾ ਵਸਨੀਕ ਅਰਸ਼ ਕੁਮਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਨੂੰ ਪਿਆਰਾ ਹੋ ਗਿਆ। ਪੁਲਸ ਨੇ ਪਿਤਾ ਦੇ ਬਿਆਨਾਂ `ਤੇ ਮ੍ਰਿਤਕ ਦੇ ਦੋ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਟੇਲਰ ਦਾ ਕੰਮ ਸਿੱਖਣ ਵਾਲਾ ਇਹ ਨੌਜਵਾਨ 16 ਸਤੰਬਰ ਨੂੰ ਭੇਦ ਭਰੇ ਹਾਲਾਤਾਂ ਦੇ ਵਿੱਚ ਅਲੀਪੁਰ ਨੇੜੇ ਪਾਇਆ ਗਿਆ ਸੀ, ਜਿਸ ਤੋਂ ਬਾਅਦ ਜਦੋਂ ਪਰਿਵਾਰ ਨੇ ਪੁਲਸ ਦੇ ਕੋਲ ਸ਼ਿਕਾਇਤ ਕੀਤੀ ਗਈ ਤਾਂ ਜਾਂਚ ਵਿੱਚ ਇਸ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਸਾਹਮਣੇ ਆਇਆ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਲਿਖਾਏ ਬਿਆਨਾਂ ਦੇ ਆਧਾਰ `ਤੇ ਉੱਪਰ ਇਸ ਮ੍ਰਿਤਕ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ ਕਰਵਾਉਣ ਵਾਲੇ ਉਸਦੇ ਦੋਸਤਾਂ ਨੂੰ ਕਾਬੂ ਕੀਤਾ ਹੈ।ਮ੍ਰਿਤਕ ਦੇ ਪਿਤਾ ਗੁਰਦਿਆਲ ਸਿੰਘ ਦੇ ਮੁਤਾਬਕ ਉਸਦਾ ਲੜਕਾ ਟੇਲਰਿੰਗ ਦਾ ਕੰਮ ਕਰਦਾ ਸੀ ਅਤੇ 15 ਸਤੰਬਰ ਨੂੰ ਉਸਦਾ ਲੜਕਾ ਜਦੋਂ ਘਰੋਂ ਨਿਕਲਿਆ ਤਾਂ ਵਾਪਸ ਨਹੀਂ ਮੁੜਿਆ। ਅਗਲੇ ਦਿਨ ਜਦੋਂ ਸਵੇਰ ਮ੍ਰਿਤਕ ਅਰਸ਼ ਕੁਮਾਰ ਦੀ ਡੈਡ ਬਾਡੀ ਅਲੀਪੁਰ ਨੇੜਿਓਂ ਮਿਲੀ ਸੀ।ਪੁਲਸ ਵੱਲੋਂ ਜਾਂਚ `ਚ ਅਰਸ਼ ਕੁਮਾਰ ਦੇ ਦੋਸਤਾਂ ਵਰੁਣ ਵਾਸੀ ਏਕਤਾ ਨਗਰ ਅਤੇ ਅੰਕੁਰ ਵਾਸੀ ਰਣਜੀਤ ਨਗਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 15 ਸਤੰਬਰ ਦੀ ਰਾਤ ਨੂੰ ਨਸ਼ੇ ਦੀ ਓਵਰਡੋਜ ਦੀ ਕਾਰਨ ਅਰਸ਼ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਨੇ ਡੈਡ ਬਾਡੀ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਦੇ ਨਾਲ ਅਲੀਪੁਰ ਦੇ ਕੋਲ ਸਵੇਰੇ 4 ਵਜੇ ਸੁੱਟ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ ।
