Breaking News ਮਿਆਂਮਾਰ ਤੋਂ ਕਰੀਬ 900 ਅੱਤਵਾਦੀ ਮਣੀਪੁਰ `ਚ ਹੋਏ ਦਾਖ਼ਲਬਾਲੀਵੁੱਡ ਐਕਟਰ ਪ੍ਰਵੀਨ ਡਬਾਸ ਹੋਏ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆਈ. ਡੀ. ਕੀਤੀ ਸਾਬਕਾ ਆਈ. ਏ. ਐੱਸ. ਅਧਿਕਾਰੀ ਮੋਹਿੰਦਰ ਸਿੰਘ ਤੇ ਐੱਚਪੀਪੀਐੱਲ ਡਾਇਰੈਕਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀਐਸ.ਬੀ. ਆਈ. ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈਡ ਕੈਸ਼ੀਅਰ ਕੀਤਾ ਕਰੋੜ ਦਾ ਗਬਨਸੁਪਰੀਮ ਕੋਰਟ ਨੇ ਲਗਾਈ ਪੰਜਾਬ ਸਰਕਾਰ ਨੂੰ ਜਾਰੀ ਐੱਨਜੀਟੀ ਦੇ ਹੁਕਮਾਂ ’ਤੇ ਰੋਕਹਾਈਕੋਰਟ ਨੇ ਜੰਗਲਾਤ ਘੁਟਾਲੇ ਵਿਚ ਸਾਬਕਾ ਮੰਤਰੀ ਧਰਮਸੋਤ ਦੀ ਈ. ਡੀ. ਵੱਲੋਂ ਗ੍ਰਿਫਤਾਰੀ ਨੂੰ ਠਹਿਰਾਇਆ ਜਾਇਜ਼ਲੁਧਿਆਣਾ ਵਿੱਚ ਬੁੱਢਾ ਨਾਲੇ ਦੀ ਸਫ਼ਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਕੀਤੀ ਜਾਵੇਗੀ ਸ਼ੁਰੂ : ਮੁੱਖ ਮੰਤਰੀ ਮਾਨਪੰਜਾਬ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ 30 ਵਾਰਸਾਂ ਨੂੰ ਦਿੱਤੀਆਂ ਨੌਕਰੀਆਂ

ਮਿਆਂਮਾਰ ਤੋਂ ਕਰੀਬ 900 ਅੱਤਵਾਦੀ ਮਣੀਪੁਰ `ਚ ਹੋਏ ਦਾਖ਼ਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 21 September, 2024, 11:29 AM

ਮਿਆਂਮਾਰ ਤੋਂ ਕਰੀਬ 900 ਅੱਤਵਾਦੀ ਮਣੀਪੁਰ `ਚ ਹੋਏ ਦਾਖ਼ਲ
ਨਵੀਂ ਦਿੱਲੀ : ਮਿਆਂਮਾਰ ਤੋਂ ਕਰੀਬ 900 ਅੱਤਵਾਦੀ ਮਣੀਪੁਰ `ਚ ਦਾਖ਼ਲ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਹ ਅੱਤਵਾਦੀ ਸੂਬੇ `ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਹ ਦਾਅਵਾ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ `ਚ ਕੀਤਾ ਗਿਆ ਹੈ। ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਵੀ ਖ਼ੁਫ਼ੀਆ ਵਿਭਾਗ ਦੇ ਦਾਅਵੇ ਨਾਲ ਸਹਿਮਤੀ ਜਤਾਈ ਹੈ। ਅੱਤਵਾਦੀਆਂ ਦੇ ਖ਼ਤਰੇ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ `ਤੇ ਰੱਖਿਆ ਗਿਆ ਹੈ। ਮਿਆਂਮਾਰ ਨਾਲ ਲੱਗਦੇ ਪਹਾੜੀ ਇਲਾਕਿਆਂ `ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਕੁਕੀ ਬਹੁਲਤਾ ਵਾਲਾ ਇਲਾਕਾ ਹੈ। ਜਾਣਕਾਰੀ ਮੁਤਾਬਕ ਮਿਆਂਮਾਰ `ਚੋਂ ਦਾਖ਼ਲ ਹੋਏ ਅੱਤਵਾਦੀਆਂ ਨੂੰ ਡਰੋਨ ਚਲਾਉਣ `ਚ ਵੀ ਮਾਹਿਰ ਹਨ। ਖ਼ੁਫ਼ੀਆ ਵਿਭਾਗ ਦੀ ਰਿਪੋਰਟ ਸੂਬੇ ਦੇ ਸਾਰੇ ਐਸਪੀਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਰਿਪੋਰਟ `ਚ ਦਾਅਵਾ ਕੀਤਾ ਗਿਆ ਹੈ ਕਿ ਇਹ ਅੱਤਵਾਦੀ 30-30 ਦੇ ਸਮੂਹ `ਚ ਸੂਬੇ `ਚ ਫ਼ੈਲਣਾ ਚਾਹੁੰਦੇ ਹਨ। ਇਹ ਅੱਤਵਾਦੀ ਮੈਤੇਈ ਦੇ ਦਬਦਬੇ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ।ਰਿਪੋਰਟ ਬਾਰੇ ਕੁਲਦੀਪ ਸਿੰਘ ਨੇ ਕਿਹਾ ਕਿ ਇਹ 100 ਫ਼ੀਸਦੀ ਸਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ `ਤੇ ਭਰੋਸਾ ਕਰਨਾ ਚਾਹੀਦਾ ਹੈ। ਜਿ਼ਕਰਯੋਗ ਹੈ ਕਿ 1 ਸਤੰਬਰ ਤੋਂ ਮਣੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਵਧ ਗਈ ਹੈ ।



Scroll to Top