ਜਿਲਾ ਪ੍ਰਧਾਨ ਮਹੰਤ ਖਨੋੜਾ ਦੀ ਅਗਵਾਈ ਕਾਂਗਰਸੀਆਂ ਫੂਕਿਆ ਰਵਨੀਤ ਬਿੱਟੂ ਤੇ ਮੋਦੀ ਦਾ ਪੁੱਤਲਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 18 September, 2024, 05:11 PM

ਜਿਲਾ ਪ੍ਰਧਾਨ ਮਹੰਤ ਖਨੋੜਾ ਦੀ ਅਗਵਾਈ ਕਾਂਗਰਸੀਆਂ ਫੂਕਿਆ ਰਵਨੀਤ ਬਿੱਟੂ ਤੇ ਮੋਦੀ ਦਾ ਪੁੱਤਲਾ
ਨਾਭਾ 18 ਸਤੰਬਰ () ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਕੀਤੀ ਭੱਦੀ ਸ਼ਬਦਾਵਲੀ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ।ਇਸ ਮੋਕੇ ਜਿਲਾ ਪ੍ਰਧਾਨ ਮਹੰਤ ਖਨੋੜਾ,ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਨਰਿੰਦਰ ਮੋਦੀ ਸਰਕਾਰ ਦੀ ਸਰਕਾਰ ਦੀ ਨਿੰਦਾ ਕੀਤੀ। ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਅੱਗੇ ਤੋਂ ਰਵਨੀਤ ਸਿੰਘ ਬਿੱਟੂ ਵਰਗੇ ਕਿਸੇ ਵੀ ਲੀਡਰ ਨੇ ਰਾਹੁਲ ਗਾਂਧੀ ਜੀ ਦੇ ਬਾਰੇ ਕੁਝ ਵੀ ਅਪ ਸ਼ਬਦ ਬੋਲੇ ਤਾਂ ਕਾਂਗਰਸ ਪਾਰਟੀ ਦੇ ਵਰਕਰ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇਸ ਪ੍ਰੋਗਰਾਮ ਵਿੱਚ ਮਹੰਤ ਹਰਵਿੰਦਰ ਸਿੰਘ ਖਨੌੜਾ ਜਿਲਾ ਪ੍ਰਧਾਨ ਪਟਿਆਲਾ ਦਿਹਾਤੀ ਅਤੇ ਮਦਨ ਲਾਲ ਜਲਾਲਪੁਰ ਸਾਬਕਾ ਐਮਐਲਏ ਹਲਕਾ ਘਨੌਰ, ਰਤਨਜੀਤ ਸਿੰਘ ਜਾਲਾ ਕੋਆਰਡੀਨੇਟਰ ਹਲਕਾ ਸਮਾਣਾ, ਧਰਮ ਸਿੰਘ ਪਹਾੜਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਵਿੰਦਰ ਸਿੰਘ ਪ੍ਰਧਾਨ ਬਲਾਕ ਪਸਿਆਣਾ ਕਿਸਾਨ ਸੈੱਲ ,ਡਾਕਟਰ ਰਾਜ ਕੁਮਾਰ ਡਕਾਲਾ, ਗੁਰਮੀਤ ਸਿੰਘ ਰੈਸਲ ਜਰਨਲ ਸੈਕਟਰੀ, ਹੈਲੀ ਧਾਲੀਵਾਲ ਸਮਾਣਾ , ਵਿਵੇਕ ਸਿੰਗਲਾ ਬਲਾਕ ਪ੍ਰਧਾਨ ਸ਼ਹਿਰੀ ਨਾਭਾ,ਕਮਲੇਸ਼ ਕੋਰ ਗਿੱਲ ਬਲਾਕ ਪ੍ਰਧਾਨ ਮਹਿਲਾ ਵਿੰਗ ਨਾਭਾ,ਮਨਜਿੰਦਰ ਜਿੰਦਰੀ ਵਾਇਸ ਪ੍ਰਧਾਨ ਯੂਥ ਕਾਂਗਰਸ ਪੰਜਾਬ, ਗੁਰਸੇਵਕ ਭੰਗੂ ,ਬਲਦੇਵ ਰਾਜ ਬੱਤਾ, ਮੋਹਨ ਪੰਜੋਲਾ ,ਗੁਰਜੀਤ ਸਿੰਘ ਢੱਕੜੱਬਾ,ਬਾਬੂ ਲਾਲ, ਹਰਦੀਪ ਸਿੰਘ ਜੋਸਨ,ਅਜੈਬ ਸਿੰਘ ਰੋਹਟੀ ਜਿਲਾ ਜਨਰਲ ਸਕੱਤਰ, ਹਰਜਸਪਾਲ ਮੰਡੌੜ ,ਰਜਿੰਦਰ ਸਿੰਘ ਮੰਡੋੜ ,ਜਗਰੂਪ ਸਿਹਰਾ ਸਰਪੰਚ ਸੰਦੀਪ ਸਿੱਪੀ ਤੋਂ ਇਲਾਵਾ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ