ਭੋਪਾਲ ਵਿਚ 3 ਸਾਲਾ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਅਧਿਆਪਕ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 18 September, 2024, 04:30 PM

ਭੋਪਾਲ ਵਿਚ 3 ਸਾਲਾ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਅਧਿਆਪਕ ਗ੍ਰਿਫ਼ਤਾਰ
ਭੋਪਾਲ : ਭਾਰਤ ਦੇਸ਼ ਦੇ ਸੂਬੇ ਭੋਪਾਲ ਦੀ ਪੁਲਸ ਨੇ ਤਿੰਨ ਸਾਲਾਂ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਇੱਕ ਪ੍ਰਾਈਵੇਟ ਸਕੂਲ ਦੇ 28 ਸਾਲਾ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਡਿਪਟੀ ਕਮਿਸ਼ਨਰ ਪ੍ਰਿਅੰਕਾ ਸ਼ੁਕਲਾ ਨੇ ਦੱਸਿਆ ਕਿ ਸਕੂਲ ਪ੍ਰਬੰਧਨ ਵੱਲੋਂ ਕਥਿਤ ਤੌਰ ’ਤੇ ਸਿ਼਼ਕਾਇਤ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਬੱਚੇ ਦੀ ਮਾਂ ਨੇ ਸੋਮਵਾਰ ਨੂੰ ਪੁਲੀਸ ਕੋਲ ਪਹੁੰਚ ਕੀਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੀ ਉਮਰ 3 ਸਾਲ ਸੱਤ ਮਹੀਨੇ ਹੈ। ਸਿ਼਼਼ਕਾਇਤ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਜਾਣਕਾਰੀ ਹਾਸਲ ਕਰਨ ਲਈ ਸਕੂਲ ਦਾ ਦੌਰਾ ਕੀਤਾ ਅਤੇ ਕੰਪਿਊਟਰ ਅਧਿਆਪਕ ਕਾਸਿਮ ਰੇਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਬੱਚੇ ਦੀ ਮਾਂ ਦੇ ਅਨੁਸਾਰ ਉਸਨੇ ਆਪਣੀ ਧੀ ਦੇ ਗੁਪਤ ਅੰਗਾਂ ਵਿੱਚ ਸੱਟ ਦੇ ਨਿਸ਼ਾਨ ਦੇਖ ਕੇ ਸਕੂਲ ਪਹੁੰਚ ਕੇ ਸ਼ਿਕਾਇਤ ਕੀਤੀ ਪਰ ਪ੍ਰਬੰਧਨ ਨੇ ਉਸਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ।