ਦਿੱਲੀ ਪੁਲਸ 51 ਲੱਖ 33 ਹਜ਼ਾਰ 930 ਰੁਪਏ ਸਮੇਤ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 18 September, 2024, 01:53 PM

ਦਿੱਲੀ ਪੁਲਸ 51 ਲੱਖ 33 ਹਜ਼ਾਰ 930 ਰੁਪਏ ਸਮੇਤ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਪੁਲਸ ਨੇ ਮੱਧ ਦਿੱਲੀ ਦੇ ਨਿਊ ਰਾਜੇਂਦਰ ਨਗਰ ਇਲਾਕੇ ‘ਚ 51 ਲੱਖ 33 ਹਜ਼ਾਰ 930 ਰੁਪਏ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 7 ਮੋਬਾਈਲ ਫੋਨ ਅਤੇ 2290 ਕੈਸੀਨੋ ਸਿੱਕੇ, 3 ਕੈਸ਼ ਕਾਊਂਟਿੰਗ ਮਸ਼ੀਨਾਂ ਅਤੇ 175 ਡੈੱਕ ਕਾਰਡ ਵੀ ਬਰਾਮਦ ਕੀਤੇ ਗਏ ਹਨ । ਦਿੱਲੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਦੇ ਨਿਊ ਰਾਜੇਂਦਰ ਨਗਰ ਇਲਾਕੇ ਵਿਚ ਇਕ ਗੰਦੀ ਖੇਡ ਚੱਲ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 14 ਸਤੰਬਜ ਨੂੰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਊ ਰਜਿੰਦਰ ਨਗਰ ਦੇ ਇੱਕ ਘਰ ਵਿੱਚ ਗੰਦੇ ਜੂਏ ਦਾ ਧੰਦਾ ਚੱਲ ਰਿਹਾ ਹੈ। ਇੰਸਪੈਕਟਰ ਰੋਹਿਤ ਕੁਮਾਰ ਇੰਚਾਰਜ ਸਪੈਸ਼ਲ ਸਟਾਫ਼ ਸੈਂਟਰਲ ਜਿ਼ਲ੍ਹਾ ਦੀ ਅਗਵਾਈ ਹੇਠ ਸਪੈਸ਼ਲ ਸਟਾਫ਼ ਦੀ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਏ. ਐਸ. ਆਈ. ਸੰਜੀਵ, ਏ. ਐਸ. ਆਈ. ਯਜੁਰਵਿੰਦਰ, ਏ. ਐਸ. ਆਈ. ਪ੍ਰਮੋਦ, ਐਚ. ਸੀ. ਮੁਨੇਸ਼ ਸ਼ਰਮਾ, ਐਚ. ਸੀ. ਅਮਰਜੀਤ, ਐਚ. ਸੀ. ਅਮਿਤ, ਐਚ. ਸੀ. ਸਚਿਨ, ਐਚ. ਸੀ. ਧੀਰਜ, ਐਚ. ਸੀ. ਸ਼ਿਓਤਾਜ ਅਤੇ ਸੀਟੀ ਅਨਿਲ ਨੂੰ ਜੂਏਬਾਜਾਂ ਨੂੰ ਫੜਨ ਲਈ ਏ. ਸੀ. ਪੀ. ਓਪਰੇਸ਼ਨ ਸੈਂਟਰਲ ਜਿਲ੍ਹਾ ਸੁਰੇਸ਼ ਖੁੰਗਾ ਦੀ ਸਮੁੱਚੀ ਨਿਗਰਾਨੀ ਹੇਠ ਗਠਿਤ ਕੀਤਾ ਗਿਆ ਸੀ ਵਲੋ਼ਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ 8 ਲੋਕਾਂ ਨੂੰ ਫੜ ਲਿਆ ਗਿਆ ਤੇ ਨਾਲ ਹੀ 51,33,930 ਰੁਪਏ ਦੀ ਨਕਦੀ ਅਤੇ 2290 ਕੈਸੀਨੋ ਸਿੱਕਿਆਂ ਦੀ ਕੁੱਲ ਕੀਮਤ 91,60,000 ਰੁਪਏ ਵੀ ਬਰਾਮਦ ਕੀਤੀ ਗਈ।
ਦੱਸਣਯੋਗ ਹੈ ਕਿ ਭਾਰਤ ਵਿੱਚ ਕੈਸੀਨੋ ਸੰਚਾਲਨ ਦੀ ਇਜਾਜ਼ਤ ਸਿਰਫ਼ ਤਿੰਨ ਰਾਜਾਂ ਗੋਆ, ਦਮਨ ਅਤੇ ਸਿੱਕਮ ਵਿੱਚ ਹੈ। ਇਸ ਦੇ ਪ੍ਰੇਮੀ ਆਪਣੇ ਜੂਏ ਦੇ ਸ਼ੌਕ ਨੂੰ ਪੂਰਾ ਕਰਨ ਲਈ ਇਨ੍ਹਾਂ ਥਾਵਾਂ ‘ਤੇ ਜਾਂਦੇ ਹਨ ਪਰ ਹੁਣ ਇਹ ਗੈਰ-ਕਾਨੂੰਨੀ ਧੰਦਾ ਦਿੱਲੀ ਵਿੱਚ ਵੀ ਵਧ-ਫੁੱਲ ਰਿਹਾ ਹੈ। ਰਾਜਧਾਨੀ ਵਿੱਚ ਕੁਝ ਅਜਿਹੇ ਸ਼ੌਕੀਨ ਹਨ ਜਿਨ੍ਹਾਂ ਨੇ ਆਪਣੇ ਸ਼ੌਕ ਨੂੰ ਨਸ਼ੇ ਵਿੱਚ ਬਦਲ ਲਿਆ ਹੈ।