ਕੇਂਦਰੀ ਜੇਲ ਪਟਿਆਲਾ ਵਿਚ ਕੈਦੀਆਂ ਦੇ ਦੋ ਧਿਰਾਂ ਦੇ ਆਪਸ ਵਿਚ ਭਿੜਨ ਨਾਲ ਕੈਦੀ ਹੋਇਆ ਗੰਭੀਰ ਫੱਟੜ

ਕੇਂਦਰੀ ਜੇਲ ਪਟਿਆਲਾ ਵਿਚ ਕੈਦੀਆਂ ਦੇ ਦੋ ਧਿਰਾਂ ਦੇ ਆਪਸ ਵਿਚ ਭਿੜਨ ਨਾਲ ਕੈਦੀ ਹੋਇਆ ਗੰਭੀਰ ਫੱਟੜ
ਪਟਿਆਲਾ : ਪਟਿਆਲਾ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੀ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਕੈਦੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਦੀ ਸੂਚਨਾ ਹੈ। ਕੈਦੀ ਗੰਭੀਰ ਫੱਟੜ ਹੋਇਆ ਹੈ, ਜਿਸਨੂੰ ਹਸਪਤਾਲ ਦੇ ਸਰਜਰੀ ਵਾਰਡ ਵਿਚ ਲਿਆਂਦਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਜ਼ਖ਼ਮੀਆਂ ਬਾਰੇ ਦੱਸਣ ਤੀ ਟਾਲਾ ਵੱਟ ਰਿਹਾ ਹੈ ਅਤੇ ਜੇਲ੍ਹ ਪ੍ਰਸ਼ਾਸਨ ਵਲੋਂ ਵੀ ਇਸਨੂੰ ਮਾਮੂਲੀ ਝਗੜਾ ਦੱਸ ਕੇ ਪੱਲਾ ਝਾੜਿਆ ਜਾ ਰਿਹਾ ਹੈ।ਸੂਤਰਾਂ ਅਨੁਸਾਰ ਬੁੱਧਵਾਰ ਸ਼ਾਮ ਸਮੇਂ ਜੇਲ੍ਹ ਵਿਚ ਕੈਦੀਆਂ ਦੀਆਂ ਦੋ ਧਿਰਾਂ ਵਿਚਕਾਰ ਬਹਿਸ ਹੋਈ ਤੇ ਦੇਖਦੇ ਹੀ ਦੇਖਦੇ ਹਥੋ ਪਾਈ ਹੋ ਗਈ ਅਤੇ ਕਈਆਂ ਦੇ ਸੱਟਾਂ ਵੀ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਝਗੜੇ ਵਿਚ ਇਕ ਕੈਦੀ ਦੇ ਡੂੰਘੀਆਂ ਸੱਟਾਂ ਲੱਗੀਆਂ ਹਨ ਜੋਕਿ ਗੰਭੀਰ ਹਾਲਤ ਵਿੱਚ ਹੈ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਦੱਸਿਆ ਕਿ ਕੈਦੀਆਂ ਵਿਚਕਾਰ ਮਾਮੂਲੀ ਬਹਿਸ ਹੋਈ ਸੀ, ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਮੌਕੇ `ਤੇ ਪੁੱਜ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ, ਧਿਰਾਂ `ਚ ਝਗੜੇ ਆਦਿ ਦੀ ਸਿਰਫ ਅਫਵਾਹ ਹੈ।
