ਕਿਸ਼ੋਰ ਕੁਮਾਰ ਫੈਂਸ ਐਂਡ ਚੇਰੀਟੇਬਲ ਕਲੱਬ ਵੱਲੋਂ ਸਿੰਗਿਂਗ ਮੁਕਾਬਲੇ

ਦੁਆਰਾ: Punjab Bani ਪ੍ਰਕਾਸ਼ਿਤ :Wednesday, 18 September, 2024, 06:59 PM

ਕਿਸ਼ੋਰ ਕੁਮਾਰ ਫੈਂਸ ਐਂਡ ਚੇਰੀਟੇਬਲ ਕਲੱਬ ਵੱਲੋਂ ਸਿੰਗਿਂਗ ਮੁਕਾਬਲੇ
ਚੰਡੀਗੜ੍ਹ : ਕਿਸ਼ੋਰ ਕੁਮਾਰ ਫੈਂਸ ਐਂਡ ਚੈਰੀਟੇਬਲ ਕਲੱਬ, ਸਰਹਿੰਦ ਵੱਲੋਂ “ਹਾਲ ਕਿਆ ਹੈ, ਦਿਲੋਂ ਕਾ ਨਾ ਪੁਛੋ ਸਨਮ”,ਬੈਨਰ ਹੇਠ ਟੋਗੋਰ ਥੀਏਟਰ, ਚੰਡੀਗੜ੍ਹ ਵਿਖੇ ਸਿੰਗਿਂਗ ਕੰਪੀਟੀਸ਼ਨ ਕਰਵਾਇਆ ਗਿਆ । ਕਲੱਬ ਦੇ ਸਰਪ੍ਰਸਤ ਸ੍ਰ: ਬਲਜੀਤ ਸਿੰਘ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਇਸ ਕੰਪੀਟੀਸ਼ਨ ਵਿੱਚ ਭਾਗ ਲੈਣ ਲਈ ਆਏ ਗਾਇਕਾਂ ਦਾ ਪਹਿਲਾਂ ਸਰਹਿੰਦ ਵਿਖੇ ਸਥਿਤ ਕਲੱਬ ਦੇ ਦਫਤਰ ਵਿੱਚ ਅਡੀਸ਼ਨ ਲਿਆ ਗਿਆ ਸੀ, ਇਸ ਵਿੱਚ 100 ਦੇ ਕਰੀਬ ਗਾਇਕ ਕਲਾਕਾਰਾਂ ਨੇ ਭਾਗ ਲਿਆ । ਅਡੀਸ਼ਨ ਵਿੱਚ ਬੇਹਤਰ ਗਾਇਕਾਂ ਨੂੰ ਕੰਪੀਟੀਸ਼ਨ ਵਿੱਚ ਗੀਤ ਗਾਉਣ ਦਾ ਮੌਕਾ ਮਿਲਿਆ । ਜਿਨਾਂ ਦੀ ਗਾਇਕੀ ਨੂੰ ਪਰਖਣ ਲਈ ਆਏ ਸ੍ਰੀ: ਰਾਕੇਸ਼ ਅਰੌੜਾ, ਪੂਨਮ ਰਾਜਪੂਤ ਅਤੇ ਲਾਇਕਾ ਭਾਟੀਆ ਸੰਗੀਤ ਦੇ ਮਾਹਿਰਾਂ ਵੱਲੋਂ ਚੁਣਿਆ ਗਿਆ । ਸ੍ਰੀ ਮਤੀ ਅੰਜਲੀ ਵਧਾਵਨ ਮੁੱਖ ਮਹਿਮਾਨ ਅਤੇ ਸ੍ਰੀ ਮਨਮੋਹਨ ਸ਼ਰਮਾ, ਕਰਨਲ ਜਸਵਿੰਦਰ, ਜਗਦੀਪ ਟਾਂਡਾ, ਦੀਪਕ, ਬੀ.ਡੀ.ਸ਼ਰਮਾ ਪ੍ਰੋਗਰਾਮ ਵਿੱਚ ਗੈਸਟ ਆਫ ਆਨਰ ਰਹੇ । ਜਿਸ ਵਿੱਚੋਂ ਜੂਨੀਅਰ ਕੈਟਾਗਰੀ ਵਿੱਚੋਂ ਨੈਨਸੀ ਨੇ ਪਹਿਲਾ ਸਥਾਨ, ਅਨਨੀਆ ਨੇ ਦੂਜਾ ਸਥਾਨ, ਰੋਸ਼ਨ/ਵਾਨੀਸ਼ਿਰੀ ਨੇ ਤੀਜਾ ਸਥਾਨ ਅਤੇ ਸੀਨੀਅਰ ਕੈਟਾਗਰੀ ਵਿੱਚੋਂ ਦੇਵਆਂਸੀ ਨੇ ਪਹਿਲਾ ਸਥਾਨ, ਪੂਨਮ ਡੋਗਰਾ ਨੇ ਦੂਜਾ ਸਥਾਨ, ਸ਼ੁਭਾਗਨੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਟ੍ਰੋਫੀ ਦੇ ਨਾਲ ਨਾਲ ਨਗਦ ਇਨਾਮ ਵੀ ਜਿੱਤੇ । ਕੰਪੀਟੀਸ਼ਨ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਸ੍ਰੀ: ਬਲਜੀਤ ਸਿੰਘ ਨੇ “ਹਾਲ ਕਿਆ ਹੈ ਦਿਲੋਂ ਕਾ ਨਾ ਪੁਛੋਂ ਸਨਮ”, ਜਗਦੀਸ਼ ਅਰੌੜਾ “ਰਫਤਾ ਰਫਤਾ ਆਂਖ ਮੇਰੀ ਲੜੀ” ਅਰਵਿੰਦਰ ਕੌਰ ਅਤੇ ਦਿਲਜੀਤ ਠਕੁਰਾਲ “ਕਹਿ ਦੂਂ ਤੁਮਹੇਂ ਯਾ ਚੁੱਪ ਰਹੁਂ”, ਪਰਮਿੰਦਰ ਸਿੰਘ ਵੱਲੋਂ “ਮੁਝੇ ਨੌ ਲੱਖਾ ਪਹਨਾ ਦੇ ਰੇ”, ਜਗਦੀਪ ਟਾਂਡਾ ਵੱਲੋਂ “ਜਿੰਦਗੀ ਕੇ ਸਫਰ ਮੇਂ”, ਉਮੇਸ਼ ਕੋਸਲ “ਮੈਂ ਬਨ ਫੂਲ”, ਮਿਉਜਿਕ ਅਰੇਂਜਰ ਡਾ. ਅਰੂਨ ਕਾਂਤ ਵੱਲੋਂ “ਪਿਆਰ ਦਿਵਾਨਾ ਹੋਤਾ ਹੈ”, ਵਰਿੰਦਰ ਧੀਮਾਨ ਅਤੇ ਸਪਨਾ ਵੱਲੋਂ “ਆਜ ਮਦਹੋਸ਼ ਹੁਆ ਜਾਏ ਰੇ”, ਅਮਿਤ ਸਹਿਗਲ ਅਤੇ ਕੀਰਤੀ ਸਿਆਨ ਵੱਲੋਂ “ਜੈ ਜੈ ਸ਼ਿਵ ਸੰਕਰ”, ਡਾ. ਮਵੀ ਅਤੇ ਡਾ. ਪ੍ਰਗਿਆ ਵੱਲੋਂ “ਛੋੜ ਦੋ ਆਂਚਲ”, ਰਾਜੀਵ ਅਤੇ ਬੱਬਲ ਵੱਲੋਂ “ਤੂੰ ਪਿਆਰ ਤੂੰ ਪ੍ਰੀਤ”, ਮਦੂਸੁਧਨ ਅਤੇ ਰਾਜੇਸ਼ ਕਪਿਲ ਵੱਲੋਂ “ਏ ਯਾਰ ਤੇਰੀ ਯਾਰੀ”,ਗਾਏ ਗੀਤਾਂ ਨੇ ਆਏ ਸਰੋਤਿਆਂ ਨੂੰ ਦੇਰ ਰਾਤ ਤੱਕ ਚਲੇ ਇਸ ਪ੍ਰੋਗਰਾਮ ਵਿੱਚ ਬੈਠਣ ਤੇ ਮਜਬੂਰ ਕਰ ਦਿੱਤਾ।ਸੰਗੀਤ ਦੀਆਂ ਧੂੰਨਾਂ ਡਾ. ਅਰੂਨ ਅਤੇ ਉਨਾਂ ਦੀ ਟੀਮ ਵੱਲੋਂ ਬੜੀ ਖੂਬਸੁਰਤੀ ਨਾਲ ਦਿੱਤੀਆਂ ਗਈਆਂ । ਕਲੱਬ ਦੇ ਪ੍ਰਧਾਨ ਸ੍ਰੀ ਬਲਜੀਤ ਵੱਲੋਂ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੇ ਪ੍ਰੋਗਰਾਮ ਕਲੱਬ ਵੱਲੋਂ ਹਰ ਸਾਲ ਕਰਵਾਏ ਜਾਣਗੇ ।ਸਟੇਜ ਸੈਕਟਰੀ ਦੀ ਭੁਮਿਕਾ ਪ੍ਰਿਯੰਕਾ ਵੱਲੋਂ ਨਿਭਾਈ ਗਈ । ਸਰਹਿੰਦ ਤੋਂ ਹਰਪਾਲ ਸੋਢੀ, ਵਿਨੋਦ ਵਸ਼ਿਸਟ, ਸਿਮਰਨ, ਵਰੁਨ, ਨੀਰਜ ਗੌਤਮ, ਸ਼ਰਨਦੀਪ, ਬਸੀ ਤੋਂ ਪਰਮਿੰਦਰ ਸਿੰਘ ਪਟਿਆਲਾ ਤੋਂ ਪਵਨ ਕਾਲੀਆ, ਸੁਨੀਤਾ ਕਾਲੀਆ, ਅਸ਼ੋਕ ਅਰੌੜਾ ਚੰਡੀਗੜ੍ਹ ਤੋਂ ਰਾਮਪਾਲ ਯੋਦਵ ਵਿਸ਼ੇਸ਼ ਤੌਰ ਤੇ ਪਹੁੰਚੇ ।