ਉੱਤਰ ਪ੍ਰਦੇਸ਼ ਵਿਚ ਨਾਬਾਲਗ ਨਾਲ ਜਬਰ-ਜਨਾਹ, ਮਾਮਲਾ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 September, 2024, 06:09 PM

ਉੱਤਰ ਪ੍ਰਦੇਸ਼ ਵਿਚ ਨਾਬਾਲਗ ਨਾਲ ਜਬਰ-ਜਨਾਹ, ਮਾਮਲਾ ਦਰਜ
ਬਾਰਾਬਾਂਕੀ : ਉੱਤਰ ਪ੍ਰਦੇਸ਼ ਦੇ ਬਾਰਾਬਾਂਕੀ ਜਿ਼ਲ੍ਹੇ ਦੇ ਫਤਿਹਪੁਰ ਕੋਤਵਾਲੀ ਖੇਤਰ ਵਿਚ ਇਕ ਵਿਅਕਤੀ ਨੂੰ ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਦਾ ਰੌਲਾ ਸੁਣ ਆਸ ਪਾਸ ਦੇ ਲੋਕਾਂ ਨੇ ਘਰ ਦੇ ਦਰਵਾਜ਼ੇ ਨੂੰ ਲੱਗੇ ਜਿੰਦਰੇ ਨੂੰ ਤੋੜ ਦਿੱਤਾ ਅਤੇ ਮੌਕੇ ਤੋਂ ਦੋਸ਼ੀ ਨੂੰ ਕਾਬੂ ਕਰ ਲਿਆ।ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ 15 ਸਾਲਾਂ ਧੀ ਟਿਊਸ਼ਨ ਪੜ੍ਹਨ ਲਈ ਘਰੋਂ ਗਈ ਸੀ, ਇਸ ਦੌਰਾਨ ਕਾਜ਼ੀਪੁਰ ਮੁਹੱਲੇ ਵਿਚ ਰਹਿਣ ਵਾਲਾ ਆਫ਼ਤਾਬ ਉਸ ਨੂੰ ਵਰਗਲਾ ਕੇ ਆਪਣੇ ਦੋਸਤ ਸਗੀਰ ਦੇ ਘਰ ਲੈ ਗਿਆ ਅਤੇ ਬਾਹਰ ਜਿੰਦਰਾ ਲਗਾ ਦਿੱਤਾ।