ਕੋਲਕਾਤਾ ਸਿਖਿਆਰਥੀ ਡਾਕਟਰ ਰੇਪ ਤੇ ਹੱਤਿਆ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਡਾਕਟਰਾਂ ਦਾ ‘ਕੰਮ ਬੰਦ ਕਰੋ ਅੰਦੋਲਨ’ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 September, 2024, 03:09 PM

ਕੋਲਕਾਤਾ ਸਿਖਿਆਰਥੀ ਡਾਕਟਰ ਰੇਪ ਤੇ ਹੱਤਿਆ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਡਾਕਟਰਾਂ ਦਾ ‘ਕੰਮ ਬੰਦ ਕਰੋ ਅੰਦੋਲਨ’ ਜਾਰੀ
ਕੋਲਾਕਾਤਾ : ਕੋਲਕਾਤਾ ਦੇ ਸਿਹਤ ਭਵਨ ਨਜ਼ਦੀਕ ਜੁਨੀਅਰ ਡਾਕਟਰਾਂ ਨੇ ਮੰਗਲਵਾਰ ਸਵੇਰ ਧਰਨਾ ਦਿੰਦਿਆਂ ‘ਕੰਮ ਬੰਦ ਕਰੋ ਅੰਦੋਲਨ’ ਜਾਰੀ ਰੱਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਘੋਸ਼ਨਾਵਾਂ ਨੂੰ ਅਸਲ ਵਿਚ ਲਾਗੂ ਕਰਨ ’ਤੇ ਹੀ ਉਹ ਆਪਣਾ ਧਰਨਾ ਚੁੱਕਣ ਬਾਰੇ ਆਖਰੀ ਫ਼ੈਸਲਾ ਲੈਣਗੇ। ਪੱਛਮੀ ਬੰਗਾਲ ਦੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਸਿਹਤ ਭਵਨ ਦੇ ਨੇੜੇ ਧਰਨੇ ’ਤੇ ਬੈਠੇ ਡਾਕਟਰਾਂ ਨੇ ਕਿਹਾ ਕਿ ਸਾਡਾ ਟੀਚਾ ਸਿਰਫ਼ ਨਿਆਂ ਹਾਸਲ ਕਰਨਾ ਹੈ। ਅੰਦੋਲਨਕਾਰੀ ਡਾਕਟਰਾਂ ਵੱਲੋਂ ਰੱਖੇ ਪੰਜ ਸੂਤਰੀ ਮੰਗ ਪੱਤਰ ਦੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਕਰਦਿਆਂ ਬੈਨਰਜੀ ਨੇ ਸੋਮਵਾਰ ਰਾਤ ਪੁਲੀਸ ਕਮਿਸ਼ਨਰ ਵੀਨੀਤ ਗੋਇਲ ਸਮੇਤ ਕੋਲਕਾਤਾ ਪੁਲੀਸ ਦਾ ਇਕ ਹਿੱਸਾ, ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਤਬਦੀਲ ਕਰਨ ਦੇ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ।