ਮਰੀਜ਼ਾਂ ਦੀ ਸੁਰੱਖਿਆ, ਇਲਾਜ ਦਿਵਸ਼ ਮਨਾਇਆ : ਡਾਕਟਰ ਸੰਦੀਪ ਸਿੰਘ

ਮਰੀਜ਼ਾਂ ਦੀ ਸੁਰੱਖਿਆ, ਇਲਾਜ ਦਿਵਸ਼ ਮਨਾਇਆ : ਡਾਕਟਰ ਸੰਦੀਪ ਸਿੰਘ
ਪਟਿਆਲਾ : ਵਿਸ਼ਵ ਮਰੀਜ਼ ਸੁਰੱਖਿਆ, ਬਚਾਉ, ਸਨਮਾਨ ਦਿਵਸ਼ ਮੋਕੇ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਪਟਿਆਲਾ ਵਿਖੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਦੀ ਅਗਵਾਈ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਏ, ਜਿਸ ਦੌਰਾਨ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਸਿਹਤ ਸੰਗਠਨ ਵਲੋਂ ਜ਼ੋਰ ਦਿੱਤਾ ਗਿਆ ਕਿ ਮਰੀਜ਼ਾਂ ਦੀ ਸੁਰੱਖਿਆ ਇਲਾਜ ਹੌਸਲਾ ਅਫ਼ਜ਼ਾਈ ਲਈ ਡਾਕਟਰ ਅਤੇ ਦੂਸਰੇ ਸਟਾਫ਼ ਮੈਂਬਰਾਂ ਤੋ ਇਲਾਵਾ ਪਰਿਵਾਰਕ ਮੈਂਬਰਾਂ ਵਲੋਂ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰੀਰਕ, ਮਾਨਸਿਕ, ਸਮਾਜਿਕ ਤੌਰ ਤੇ ਬਿਮਾਰ ਲੋਕਾਂ ਨੂੰ ਆਪਣੇ ਆਪ ਇਲਾਜ ਕਰਨ ਦੀ ਥਾਂ, ਮਾਹਰ ਡਾਕਟਰਾਂ ਦੀ ਸਲਾਹ ਅਨੁਸਾਰ ਆਪਣੀਂ ਬਿਮਾਰੀਆਂ ਦੀ ਪੂਰੀ ਜਾਂਚ ਪੜਤਾਲ ਕਰਵਾਕੇ, ਡਾਕਟਰਾਂ ਦੀ ਰਾਏ ਅਨੁਸਾਰ ਹੀ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਮੇਂ ਸਿਰ ਕੀਤੀ ਜਾਂਚ ਪੜਤਾਲ ਅਤੇ ਇਲਾਜ ਸ਼ੁਰੂ ਹੋਣ ਨਾਲ, ਅਨੇਕਾਂ ਬਿਮਾਰੀਆਂ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਫ਼ਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ ਨੇ ਕਿਹਾ ਕਿ ਚੰਗੇ ਸੰਤੁਲਿਤ ਭੋਜਨ, ਪਾਣੀ, ਹਵਾਵਾਂ, ਧੁੱਪ, ਕਸਰਤਾਂ, ਆਤਮ ਵਿਸ਼ਵਾਸ, ਹੌਸਲੇ ਅਤੇ ਪਰਿਵਾਰਕ ਸਤੁੰਸ਼ਟੀ, ਖੁਸ਼ੀਆਂ ਸਨਮਾਨ ਅਤੇ ਹੋਮ ਨਰਸਿੰਗ, ਫ਼ਸਟ ਏਡ, ਸੀ ਪੀ ਆਰ ਦੀ ਜਾਣਕਾਰੀ, ਮਰੀਜ਼ਾਂ ਨੂੰ ਜਲਦੀ ਠੀਕ ਹੋਣ ਅਤੇ ਤਣਾਓ ਨਸ਼ਿਆਂ ਤੋਂ ਬਚਾ ਸਕਦੇ ਹਨ। ਪ੍ਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਖੇ ਡਾਕਟਰਾਂ ਦੀ ਨਿਗਰਾਨੀ ਹੇਠ ਇਨਡੋਰ, ਆਉਟਡੋਰ ਅਤੇ ਓਟ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਾਉਂਸਲਿੰਗ, ਯੋਗਾ ਕਸਰਤਾਂ ਅਤੇ ਚੰਗੇ ਭੋਜਨ, ਪਾਣੀ, ਹਵਾਵਾਂ, ਰਾਹੀਂ ਜ਼ਿੰਦਗੀ ਵਿੱਚ ਹੌਸਲੇ, ਹਿੰਮਤ, ਆਤਮ ਵਿਸ਼ਵਾਸ ਵਧਾਉਣ ਲਈ ਯਤਨ ਕੀਤੇ ਜਾਂਦੇ ਹਨ ਜਿਸ ਸਦਕਾ ਵੱਧ ਮਰੀਜ਼ ਠੀਕ ਹੋ ਜਾਂਦੇ ਹਨ । ਇਸ ਮੌਕੇ ਕਾਂਉਸਲਰ ਪ੍ਰਵਿੰਦਰ ਵਰਮਾ, ਰਣਜੀਤ ਕੌਰ, ਅੰਮ੍ਰਿਤ ਪਾਲ, ਜਸਪ੍ਰੀਤ ਸਿੰਘ ਨੇ ਸਾਕੇਤ ਹਸਪਤਾਲ ਵਿਖੇ ਨੋਜਵਾਨਾਂ ਦੀ ਸੁਰੱਖਿਆ, ਬਚਾਉ ਸਨਮਾਨ ਇਲਾਜ ਹੌਸਲਾ ਅਫ਼ਜ਼ਾਈ ਹਿੱਤ ਕੀਤੀ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ।
