ਕੀ ਅਡਾਨੀ ਸਮੂਹ ਬਾਰੇ ਸੁਪਰੀਮ ਕੋਰਟ ਵੱਲੋਂ ਨਿਰਧਾਰਤ ਸੇਬੀ ਦੀ ਜਾਂਚ ਸੱਚਮੁੱਚ ਨਿਰਪੱਖ ਤੇ ਸੰਪੂਰਨ ਸੀ?: ਜੈ ਰਾਮ

ਕੀ ਅਡਾਨੀ ਸਮੂਹ ਬਾਰੇ ਸੁਪਰੀਮ ਕੋਰਟ ਵੱਲੋਂ ਨਿਰਧਾਰਤ ਸੇਬੀ ਦੀ ਜਾਂਚ ਸੱਚਮੁੱਚ ਨਿਰਪੱਖ ਤੇ ਸੰਪੂਰਨ ਸੀ?: ਜੈ ਰਾਮ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੁੱਛਿਆ ਕਿ ਕੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਤੱਥਾਂ ਬਾਰੇ ਸਾਲ 2022 ਤੋਂ ਜਾਣੂ ਸਨ ਅਤੇ ਕੀ ਉਹ ਸੱਚਮੁੱਚ ਇਹ ਸੋਚਦੇ ਹਨ ਕਿ ਇਹ ਤੱਥ ਮਾਮੂਲੀ ਹਨ ਅਤੇ ਇਨ੍ਹਾਂ ਦਾ ਪੂੰਜੀ ਬਾਜ਼ਾਰ ’ਤੇ ਕੋਈ ਅਸਰ ਨਹੀਂ ਪਿਆ। ਜੈਰਾਮ ਨੇ ਇਹ ਟਿੱਪਣੀ ਨਿਰਮਲਾ ਸੀਤਾਰਮਨ ਦੇ ਬਿਆਨ ਦੇ ਇਕ ਦਿਨ ਬਾਅਦ ਕੀਤੀ ਹੈ ਜਿਸ ਵਿਚ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਸੀ ਕਿ ਮਾਧਵੀ ਬੁਚ ਅਤੇ ਉਸ ਦਾ ਪਤੀ ਧਵਲ ਬੁਚ ਆਪਣਾ ਬਚਾਅ ਕਰ ਰਹੇ ਹਨ ਅਤੇ ਕਾਂਗਰਸ ਦੇ ਦੋਸ਼ਾਂ ਦੇ ਉਲਟ ਤੱਥ ਪੇਸ਼ ਕਰ ਰਹੇ ਹਨ।ਜੈਰਾਮ ਰਮੇਸ਼ ਨੇ ਐਕਸ ’ਤੇ ਇੱਕ ਪੋਸਟ ਅਪਲੋਡ ਕਰਦਿਆਂ ਲਿਖਿਆ, ‘ਵਿੱਤ ਮੰਤਰੀ ਨੇ ਆਖਰਕਾਰ ਸੇਬੀ ਚੇਅਰਪਰਸਨ ਮਾਮਲੇ ’ਤੇ ਕੇਂਦਰ ਸਰਕਾਰ ਦੀ ਚੁੱਪੀ ਤੋੜ ਦਿੱਤੀ ਹੈ ਜੋ ਕਹਿ ਰਹੇ ਹਨ ਕਿ ਸੇਬੀ ਦੀ ਚੇਅਰਪਰਸਨ ਅਤੇ ਉਸ ਦਾ ਪਤੀ ਆਪਣੇ ਬਚਾਅ ਲਈ ਜਵਾਬ ਦੇ ਰਹੇ ਹਨ ਪਰ ਇਹ ਜਵਾਬ ਹੋਰ ਸਵਾਲ ਖੜ੍ਹੇ ਕਰ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਕੀ ਅਡਾਨੀ ਸਮੂਹ ਬਾਰੇ ਸੁਪਰੀਮ ਕੋਰਟ ਵੱਲੋਂ ਨਿਰਧਾਰਤ ਸੇਬੀ ਦੀ ਜਾਂਚ ਸੱਚਮੁੱਚ ਨਿਰਪੱਖ ਤੇ ਸੰਪੂਰਨ ਸੀ?
