ਜਲ ਸਰੋਤ ਮੁਲਾਜਮਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਦਾ ਧਰਨਾ ਦੇ ਕੇ ਕੀਤਾ ਪਿੱਟ—ਸਿਆਪਾ : ਦਰਸ਼ਨ ਲੁਬਾਣਾ

ਜਲ ਸਰੋਤ ਮੁਲਾਜਮਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਦਾ ਧਰਨਾ ਦੇ ਕੇ ਕੀਤਾ ਪਿੱਟ—ਸਿਆਪਾ : ਦਰਸ਼ਨ ਲੁਬਾਣਾ
2 ਅਕਤੂਬਰ ਨੂੰ ਜਲ ਸਰੋਤ ਮੰਤਰੀ ਦੇ ਵਿਧਾਨ ਸਭਾ ਹਲਕਾ ਸਮਾਣਾ ਵਿਖੇ ਪਹੁੰਚਣਗੇ ਮੁਲਾਜਮ।
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਇੱਥੇ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਈਨ ਸਰਕਲ ਦਫਤਰ ਵਿਖੇ ਵਿਸ਼ਾਲ ਧਰਨਾ ਦੇ ਕੇ ਸਬੰਧਤ ਅਧਿਕਾਰੀਆਂ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ ਅਤੇ ਦਫਤਰ ਕੰਪਲੈਕਸ ਵਿਖੇ ਝੰਡਾ ਮਾਰਚ ਵੀ ਕੀਤਾ। ਧਰਨੇ ਦੀ ਅਗਵਾਈ ਕਰਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਕਰਦੇ ਹੋਏ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਜਲ ਸਰੋਤ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲਿਖਤ ਮੰਗ ਪੱਤਰ ਦਿਦੇ ਆ ਰਹੋ ਹਨ, ਪਰੰਤੂ ਅਧਿਕਾਰੀਆਂ ਮੀਟਿੰਗ ਕਰਕੇ ਭਰੋਸੇ ਦੇਣ ਤੋਂ ਛੂਟ ਕਿਸੇ ਵੀ ਮੰਗ ਨੂੰ ਅਮਲ ਵਿੱਚ ਨਹੀਂ ਲਿਆਦਾ ਗਿਆ। ਇਹਨਾਂ ਦੱਸਿਆ ਕਿ ਭਾਖੜਾ ਮੇਨ ਲਾਇਨ ਦੀਆਂ ਸਰਕਾਰੀ ਕਾਲੋਨੀਆਂ ਜਿਸ ਵਿੱਚ ਜਰੂਰੀ ਸੇਵਾਵਾਂ ਕਰਕੇ ਵੱਖ—ਵੱਖ ਕੈਟਾਗਰੀਜ਼ ਦੇ ਕਰਮਚਾਰੀ ਰਹਿ ਰਹੇ ਹਨ ਅਤੇ ਹਰ ਮਹੀਨੇ (ਢਾਈ ਤੋਂ ਤਿੰਨ ਹਜਾਰ ਰੁਪਏ) ਕਿਰਾਇਆ ਵੀ ਦੇ ਰਹੇ ਹਨ। ਪਰੰਤੂ ਕਾਲੋਨੀ ਦੇ ਕੁਆਟਰਾਂ ਦੀ ਮੁਰੰਮਤ ਲੰਮੇ ਸਮੇਂ ਤੋਂ ਨਹੀਂ ਕਰਵਾਈ ਜਾ ਰਹੀ, ਛੱਤਾਂ ਲੀਕੇਜ ਹਨ, ਦਰਵਾਜੇ ਖਿੜਕੀਆਂ ਦੀ ਮਾੜੀ ਹਾਲਤ ਹੈ, ਪੀਣ ਵਾਲਾ ਪਾਣੀ ਗੰਧਲਾ ਹੈ। ਸੜਕਾਂ—ਗਲੀਆਂ ਦੀ ਖਸਤਾ ਹਾਲਤ ਹੈ। ਪਟਿਆਲਾ ਭਾਖੜਾ ਮੇਨ ਲਾਇਨ ਕਾਲੋਨੀ ਵਿਚਲੇ ਤਕਰੀਬਨ 150 ਕੁਆਟਰਾਂ ਦੀ ਸੜਕਾਂ ਆਦਿ ਦੀ ਤਰਸਯੋਗ ਹਾਲਤ ਹੈ ਪਰੰਤੂ ਅਧਿਕਾਰੀਆਂ ਦਾ ਧਿਆਨ ਕੁਰੱਪਸ਼ਨਾਂ ਵਲ ਹੀ ਹੈ। ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮੁਲਾਜਮ ਤੇ ਉਹਨਾਂ ਦੇ ਪਰਿਵਾਰ ਕਾਲੋਨੀ ਦੀ ਬੱਤ ਤੋਂ ਬਤਰ ਖਸਤਾ ਹਾਲਤ ਨੂੰ ਮਿਤੀ 02 ਅਕਤੂਬਰ ਨੂੰ ਜਲ ਸਰੋਤ ਮੰਤਰੀ ਸ੍ਰੀ ਚੇਤਨ ਸਿੰਘ ਜ਼ੋੜੇਮਾਜਰਾ ਦੇ ਦਫਤਰ ਸਮਾਣਾ ਵਿਖੇ ਪਹੁੰਚਕੇ ਧਰਨਾ ਦੇਣ ਉਪਰੰਤ ਮੁੜ ਧਿਆਨ ਵਿੱਚ ਲਿਆਉਣਗੇ ਅਤੇ ਅਣਦੇਖੀ ਕਰਨ ਵਾਲੇ ਭਾਖੜਾ ਮੇਨ ਲਾਇਨ ਸਰਕਲ / ਮੰਡਲ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਤੇ ਪੜਤਾਲ ਦੀ ਮੰਗ ਮੰਤਰੀ ਪਾਸੋਂ ਅੱਜ ਮਿਤੀ 26—09—2024 ਦੀ ਸਿਹਤ ਮੰਤਰੀ ਦੀ ਰੈਲੀ ਵਿੱਚ ਵਧ ਚੜ੍ਹਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ।
ਇਸ ਧਰਨੇ ਮੌਕੇ ਜ਼ੋ ਹੋਰ ਆਗੂ ਸਾਥੀ ਹਾਜਰ ਸਨ ਉਹਨਾ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਗੁਦਰਸ਼ਨ ਸਿੰਘ, ਜਗਮੋਹਨ ਸਿੰਘ ਨੋਲੱਖਾ, ਸਵਰਨ ਸਿੰਘ ਬੰਗਾ, ਪ੍ਰੀਤਮ ਚੰਦ ਠਾਕੁਰ, ਨਾਰੰਗ ਸਿੰਘ, ਬਲਬੀਰ ਸਿੰਘ, ਬੀਰ ਸਿੰਘ, ਰਾਮ ਲਾਲ ਰਾਮਾ, ਕੁਲਦੀਪ ਰਾਈਵਾਲ, ਕੁਲਦੀਪ ਸਕਰਾਲੀ, ਹਰਨੇਕ, ਇੰਦਰਪਾਲ ਵਾਲੀਆ, ਭਰਪੂਰ ਸਿੰਘ, ਕਵਲਜੀਤ ਸਿੰਘ, ਲਖਵੀਰ, ਨਿਰਮਲ ਸਿੰਘ, ਕਾਕਾ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਦਰਸ਼ਨ ਸਿੰਘ ਭਾਦਸੋਂ, ਤਰਲੋਚਨ ਗਿਰੀ, ਦਿਆ ਸ਼ੰਕਰ, ਕਿਰਨਪਾਲ, ਤਰਲੋਚਨ ਮਾੜੂ, ਰਾਜੇਸ਼ ਕੁਮਾਰ, ਹਰਦੀਪ, ਹਰਬੰਸ, ਹਰਨੇਕ, ਸ਼ਿਵ ਚਰਨ ਆਦਿ ਹਾਜਰ ਸਨ।
