ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਦੀ ਝਲਕ ਆਈ ਸਾਹਮਣੇ
ਦੁਆਰਾ: Punjab Bani ਪ੍ਰਕਾਸ਼ਿਤ :Friday, 20 September, 2024, 11:40 AM

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਦੀ ਝਲਕ ਆਈ ਸਾਹਮਣੇ
ਨਵੀਂ ਦਿੱਲੀ : ਪ੍ਰਸਿੱਧ ਫਿ਼ਲਮ ਅਦਾਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਦਾ ਬੁਰਕਾ ਪਾਇਆ ਹੋਣ ਕਰਕੇ ਚੇਹਰਾ ਸਾਹਮਣੇ ਨਹੀਂ ਆ ਸਕਿਆ ਪਰ ਜਿਸ ਵਾਹਨ ਤੇ ਸਵਾਰ ਹੋ ਕੇ ਉਹ ਜਾ ਰਹੀ ਸੀ ਨੂੰ ਚਲਾ ਰਹੇ ਵਿਅਕਤੀ ਦਾ ਚੇਹਰਾ ਸੀ. ਸੀ. ਟੀ. ਵੀ. ਕੈਮਰੇ ਵਿਚ ਸਪੱਸ਼ਟ ਹੋਣ ਦੇ ਚਲਦਿਆਂ ਪੁਲਸ ਵਲੋਂ ਦਰਜ ਹੋਈ ਸਿ਼ਕਾਇਤ ਤੋਂ ਬਾਅਦ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਸਲੀਮ ਖਾਨ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਉਹ ਸੈਰ ਕਰਨ ਲਈ ਮੁੰਬਈ ਦੀਆਂ ਸੜਕਾਂ ਤੇ ਨਿਕਲੇ ਅਤੇ ਥੱਕਣ ਤੋਂ ਬਾਅਦ ਜਦੋਂ ਇਕ ਬੈਂਚ ਤੇ ਬੈਠ ਗਏ ਤਾਂ ਇਕ ਬੁਰਕਾ ਪਾਈ ਔਰਤ ਆਈ ਅਤੇ ਆਖਣ ਲੱਗੀ ਕਿ ਮੈਂ ਲਾਰੈਂੋਸ ਬਿਸ਼ਨੋਈ ਨੰ ਬੁਲਾਵਾਂ। ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
