ਦਿੱਲੀ ਪੁਲਸ ਦੀ ਫੜੋ ਫੜੀ ਤੋਂ ਬਚਣ ਲਈ ਕਾਰ ਵਿਚ ਜਾ ਰਹੇ ਬਦਮਾਸ਼ ਨੇ ਮਾਰੀ ਫਲਾਈ ਓਵਰ ਤੋਂ ਛਾਲ

ਦੁਆਰਾ: Punjab Bani ਪ੍ਰਕਾਸ਼ਿਤ :Friday, 20 September, 2024, 09:51 AM

ਦਿੱਲੀ ਪੁਲਸ ਦੀ ਫੜੋ ਫੜੀ ਤੋਂ ਬਚਣ ਲਈ ਕਾਰ ਵਿਚ ਜਾ ਰਹੇ ਬਦਮਾਸ਼ ਨੇ ਮਾਰੀ ਫਲਾਈ ਓਵਰ ਤੋਂ ਛਾਲ
ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ `ਚ ਬਦਮਾਸ਼ਾਂ ਦੀ ਕਾਰ ਦਾ ਪਿੱਛਾ ਕਰ ਰਹੀ ਦਿੱਲੀ ਪੁਲਸ ਤੋਂ ਬਚਣ ਲਈ ਇਕ ਅਪਰਾਧੀ ਨੇ ਫਲਾਈ ਓਵਰ ਤੋਂ ਹੀ ਚਲਦੀ ਕਾਰ ਵਿਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਉਸ ਨੂੰ ਹਸਪਤਾਲ `ਚ ਦਾਖਲ ਕਰਵਾਇਆ। ਜ਼ਖਮੀ ਅਪਰਾਧੀ ਦੀ ਪਛਾਣ ਸੋਨੂੰ ਵਜੋਂ ਹੋਈ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਦੱਸਣਯੋਗ ਹੈ ਕਿ ਪੁਲਸ ਟੀਮ ਨੇ ਮੌਕੇ ਤੋਂ ਚਾਰ ਅਪਰਾਧੀਆਂ ਨੂੰ ਫੜ ਲਿਆ, ਜਦਕਿ ਸੋਨੂੰ ਨਾਮ ਦੇ ਦੋਸ਼ੀ ਨੂੰ ਹਸਪਤਾਲ `ਚ ਦਾਖਲ ਕਰਵਾਇਆ ਗਿਆ ।