ਭੜਕੇ ਮਜਦੂਰਾਂ ਨੇ ਘੇਰਿਆ ਕਿਰਤ ਕਮਿਸਨਰ ਦਫਤਰ

ਭੜਕੇ ਮਜਦੂਰਾਂ ਨੇ ਘੇਰਿਆ ਕਿਰਤ ਕਮਿਸਨਰ ਦਫਤਰ
ਪਟਿਆਲਾ 19 ਸਤੰਬਰ : ਸੈਂਟਰ ਆਫ ਟਰੇਡ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਪੰਜਾਬ ਬਿਲਡਿੰਗ ਨਿਰਮਾਣ ਅਤੇ ਹੋਰ ਉਸਾਰੀ ਬੋਰਡ ਦੇ ਕੰਮਾਂ ਨਾਲ ਜੁੜੇ ਮਜਦੂਰਾਂ ਨੇ ਸਹਾਇਕ ਕਿਰਤ ਕਮਿਸਨਰ ਪਟਿਆਲਾ ਦੇ ਦਫਤਰ ਅੱਗੇ ਮਜਦੂਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਧਰਨਾ ਦਿੱਤਾ ਗਿਆ, ਅੱਜ ਸਵੇਰ ਤੋਂ ਹੀ ਖਰਾਬ ਮੌਸਮ ਤੇ ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਮਜ਼ਦੂਰ ਅਪਣੇ ਟਰੱਕ ,ਟੈਪੂਆਂ ਤੇ ਬੱਸਾਂ ਤੇ ਸਵਾਰ ਹੋ ਕੇ ਝੰਡੇ,ਮਾਟੋਆਂ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸੋ ਖਰੋਸ ਨਾਲ ਨਾਹਰੇ ਮਾਰਦੇ ਹੋਏ ਧਰਨੇ ਚ,ਪੁੱਜੇ, ਸਹਾਇਕ ਕਿਰਤ ਕਮਿਸਨਰ ਪਟਿਆਲਾ ਦੇ ਦਫਤਰ ਅੱਗੇ ਦਿੱਤੇ ਧਰਨੇ-ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਹਰੀ ਸਿੰਘ ਦੌਣ ਕਲਾਂ ਜਿਲਾ ਸਕੱਤਰ, ਸ੍ਰੀ ਸੁਖਪਾਲ ਸਿੰਘ ਕਾਦਰਾਬਾਦ ਜਿਲਾ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਪਟਿਆਲਾ , ਰਫੀਕ ਮੁਹੰਮਦ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਨਾਭਾ,ਪਰਲਾਦ ਸਿੰਘ ਨਿਆਲ ਆਗੂ ਭੱਠਾ ਮਜ਼ਦੂਰ ਯੂਨੀਅਨ ਜਿਲਾ ਪਟਿਆਲਾ ਨੇ ਕੀਤੀ,ਸਭ ਤੋ ਪਹਿਲਾ ਬਿਸਨ ਪੁਰਾ,ਨਾਭਾ,ਮੀਮਸਾ ਤੇ ਲਤਾਲਾਂ ਚ, ਸੜਕ ਹਾਦਸਾਗ੍ਰਸਤ ਹੋਏ ਮਜਦੂਰਾਂ ਦੀ ਯਾਦ ਚ, ਸਰਧਾਂਜਲੀ ਭੇਟ ਕੀਤੀ ਤੇ ਸਰਕਾਰ ਤੋਂ ਮਜਦੂਰਾਂ ਦੀ ਸੁਰੱਖਿਆ ਤੇ ਪਰਿਵਾਰਾਂ ਦੀ ਸਹਾਇਤਾ ਦੀ ਅਪੀਲ ਕੀਤੀ , ਧਰਨੇ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਮਜਦੂਰਾਂ ਦੀ ਲਹੂ ਵੀਟਵੀ ਕਮਾਈ ਨਾਲ ਸਰਕਾਰ ਨੂੰ ਕਰੋੜਾ ਰੁਪਏ ਦਾ ਸੈਸ ਕੱਠਾ ਹੁੰਦਾ ਤੇ ਮਜਦੂਰਾਂ ਨੂੰ ਬਣਦੇ ਹਕ ਨਹੀ ਦਿਤੇ ਜਾਦੇ, ਅਧਿਕਾਰੀਆਂ ਵਲੋ ਮਜਦੂਰਾਂ ਨੂੰ ਖੱਜਲ ਖੁਆਰ ਕੀਤਾ ਜਾਦਾਂ ਮਜਦੂਰਾਂ ਦੇ ਟੈਕਸ ਦੇ ਸਹਾਰੇ ਸਹੂਲਤਾਂ ਦਾ ਅਨੰਦ ਲੈ ਰਹੇ ਅਧਿਕਾਰੀਆਂ ਵਁਲੋ ਦਫਤਰ ਕੰਮਾਂ ਲਈ ਗਏ ਮਜ਼ਦੂਰਾਂ ਨਾਲ ਦੂਜੇ ਦਰਜੇ ਦੇ ਸਹਿਰੀਆਂ ਵਰਗਾ ਵਿਵਹਾਰ ਕੀਤਾ ਜਾਦਾਂ ਹੈ ਧਰਨਾ ਉਸ ਸਮੇ ਪੂਰੇ ਜਾਹੋ ਜਲਾਲ ਚ,ਆ ਗਿਆ ਜਦੋ ਭੜਕੇ ਮਜਦੂਰਾਂ ਨੇ ਦਫਤਰ ਦੇ ਘਿਰਾਓ ਦਾ ਐਲਾਨ ਕਰ ਦਿਤਾ, ਤਾਂ ਪੁਲਸ ਤੇ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ, ਧਰਨੇ ਚ ਆ ਕੇ ਕਿਰਤ ਕਮਿਸਨਰ ਨੇ ਨਿਰਮਾਣ ਕਾਮਿਆਂ ਦਾ ਮੰਗ ਪੱਤਰ ਪ੍ਰਾਪਤ ਕੀਤਾ ਤੇ ਮੰਗਾਂ ਹਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਤਾਂ ਮਜਦੂਰ ਸਾਂਤ ਹੋਏ ਇਸ ਇਕੱਤਰਤਾ ਨੂੰ ਹੋਰਨਾਂ ਤੋ ਇਲਾਵਾ ਰਾਜ ਕਿਸਨ ਨੂਰ ਖੇੜੀਆਂ ਜਮਹੂਰੀ ਕਿਸਾਨ ਸਭਾ ਪਟਿਆਲਾ,ਕ੍ਰਿਸਨ ਸਿੰਘ ਭੜੋ ਆਗੂ ਜਬਰ ਵਿਰੋਧੀ ਸਾਂਝਾ ਮਜਦੂਰ ਮੋਰਚਾ,ਗੁਰਮੀਤ ਸਿੰਘ ਕਾਲਾਝਾੜ, ਸੁਰੇਸ਼ ਕੁਮਾਰ ਸਮਾਣਾ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਗੁਰਮੀਤ ਸਿੰਘ ਡੰਡੋਆ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਰਣਧੀਰ ਸਿੰਘ ਕਾਦਰਾਬਾਦ ਨੇ ਮਜਦੂਰਾਂ ਦੀ ਦਾਸਤਾਨ ਨੂੰ ਬਿਆਨ ਕਰਦੇ ਇਨਕਲਾਬੀ ਗੀਤ ਪੇਸ ਕੀਤੇ ਅਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਪਾਲ ਸਿੰਘ ਕਾਦਰਾਬਾਦ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਈ।
