ਪੰਜਾਬ ਪੁਲਸ ਕੀਤਾ ਪਿਸਤੌਲ (ਦੇਸੀ ਕੱਟਾ) ਤੇ 4 ਜਿ਼ੰਦਾ ਕਾਰਤੂਸਾਂ ਸਣੇ 1 ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 19 September, 2024, 03:59 PM

ਪੰਜਾਬ ਪੁਲਸ ਕੀਤਾ ਪਿਸਤੌਲ (ਦੇਸੀ ਕੱਟਾ) ਤੇ 4 ਜਿ਼ੰਦਾ ਕਾਰਤੂਸਾਂ ਸਣੇ 1 ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ
ਤਪਾ ਮੰਡੀ : ਜਿਲ੍ਹਾ ਪੁਲਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਤੇ ਸੰਦੀਪ ਸਿੰਘ ਮੰਡ ਕਪਤਾਨ ਪੁਲਿਸ (ਇੰਨ) ਦੇ ਦਿਸ਼ਾ ਨਿਰਦੇਸ਼ ਤਹਿਤ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪਿਸਤੌਲ (ਦੇਸੀ ਕੱਟਾ) ਤੇ 4 ਜਿ਼ੰਦਾ ਕਾਰਤੂਸਾਂ ਸਣੇ 1 ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਡੀਐਸਪੀ ਦਫ਼ਤਰ ਤਪਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਦੇ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਦੀ ਅਗਵਾਈ ਹੇਠ ਪੁਲਿਸ ਵਲੋਂ ਸ਼ੱਕੀ ਪੁਰਸਾਂ ਦੇ ਸਬੰਧ ਵਿਚ ਟੀ- ਪੁਆਇੰਟ ਲਿੰਕ ਰੋਡ ਜੋ ਪਿੰਡ ਪੱਖੋਂ ਕਲਾਂ ਤੋਂ ਤਪਾ ਨੂੰ ਜਾਂਦੀ ਹੈ ਪਰ ਗਸ਼ਤ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਹਮਾਰਾ ਪੈਟਰੋਲ ਪੰਪ ਤੋਂ ਥੋੜਾ ਪਿੱਛੇ ਜੋ ਸੜਕ ਗੁਰੂਸਰ ਗੁਰੁਦੁਆਰਾ ਸਾਹਿਬ ਨੂੰ ਮੁੜਦੀ ਹੈ ਪਾਸ ਪੁੱਜੀ ਤਾਂ ਸੜਕ ਦੇ ਕਿਨਾਰੇ ਦਰੱਖ਼ਤ ਹੇਠਾਂ ਇੱਕ ਵਿਅਕਤੀ ਬੈਠਾ ਦਿਖਾਈ ਦਿੱਤਾ ਜਿਸਦੀ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲਈ ਤਾਂ ਉਸ ਪਾਸੋਂ 01 ਪਿਸਤੋਲ ਦੇਸੀ (ਕੱਟਾ) 315 ਬੋਰ ਅਤੇ 04 ਜ਼ਿੰਦਾ ਕਾਰਤੂਸ 315 ਬੋਰ ਬਰਾਮਦ ਹੋਏ ਨੂੰ ਮੌਕੇ ’ਤੇ ਕਾਬੂ ਕੀਤਾ।