ਭਾਜਪਾ ਨੇ ਕੀਤਾ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਵਾਅਦਿਆਂ ਤੇ ਆਧਾਰਤ ਚੋਣ ਮੈਨੀਫੈਸਟੋ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 19 September, 2024, 12:55 PM

ਭਾਜਪਾ ਨੇ ਕੀਤਾ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਵਾਅਦਿਆਂ ਤੇ ਆਧਾਰਤ ਚੋਣ ਮੈਨੀਫੈਸਟੋ ਜਾਰੀ
ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਭਾਜਪਾ ਲਾਡਲੀ ਲਕਸ਼ਮੀ ਯੋਜਨਾ ਤਹਿਤ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ।ਚੋਣ ਮੈਨੀਫੈਸਟੋ ਜਿਸਨੂੰ ਭਾਜਪਾ ਵਲੋਂ ਸੰਕਲਪ ਪੱਤਰ ਦਾ ਨਾਮ ਦਿੱਤਾ ਗਿਆ ਹੈ ਵਿਚ ਉਪਰੋਕਤ ਵਾਅਦੇ ਤੋਂ ਇਲਾਵਾ 2 ਲੱਖ ਲੋਕਾਂ ਨੂੰ ਰੁਜ਼ਗਾਰ ਅਤੇ ਹਰਿਆਣਾ ਦੇ ਫਾਇਰ ਫਾਈਟਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ 10 ਫੀਸਦੀ ਰਾਖਵਾਂਕਰਨ ਪ੍ਰਦਾਨ ਕਰਨਾ, ਵਿਵਾ ਆਯੁਸ਼ਮਾਨ ਯੋਜਨਾ ਦੇ ਤਹਿਤ, ਭਾਜਪਾ ਸੱਤਾ ਵਿੱਚ ਆਉਣ ‘ਤੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਘੱਟੋ-ਘੱਟ ਸਮਰਥਨ ਮੁੱਲ ‘ਤੇ 24 ਫਸਲਾਂ ਦੀ ਖਰੀਦ, ਹਰ ਜਿ਼ਲ੍ਹੇ ਵਿੱਚ ਓਲੰਪਿਕ ਖੇਡ ਨਰਸਰੀ, ਆਈਐਮਟੀ ਖਰਖੌਦਾ ਦੀ ਤਰਜ਼ ‘ਤੇ 10 ਉਦਯੋਗਿਕ ਸ਼ਹਿਰਾਂ ਦੀ ਉਸਾਰੀ, ਪ੍ਰਤੀ ਸ਼ਹਿਰ 50 ਹਜ਼ਾਰ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਉਦਯੋਗਾਂ ਨੂੰ ਵਿਸ਼ੇਸ਼ ਰਿਆਇਤਾਂ ਸ਼ਾਮਲ ਹਨ। ਇਥੇ ਹੀ ਬਸ ਨਹੀਂ ਔਰਤਾਂ ਨੂੰ 500 ਰੁਪਏ ਦਾ ਸਿਲੰਡਰ, ਪੱਛੜੀਆਂ ਸ਼੍ਰੇਣੀਆਂ ਲਈ ਭਲਾਈ ਬੋਰਡ, ਤੇਜ਼ ਰੇਲ ਸੇਵਾ ਸਮੇਤ ਕੁੱਲ 20 ਵਾਅਦੇ ਕੀਤੇ ਗਏ ਹਨ।