ਲਿੰਕ ਤੇ ਕਲਿਕ ਕਰਦਿਆਂ ਹੀ ਖਾਤੇ ਵਿਚੋਂ 11 ਲੱਖ ਨਿਕਲਣ ਤੇ ਸਾਈਬਰ ਕਰਾਈਮ ਟੀਮ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਲਿੰਕ ਤੇ ਕਲਿਕ ਕਰਦਿਆਂ ਹੀ ਖਾਤੇ ਵਿਚੋਂ 11 ਲੱਖ ਨਿਕਲਣ ਤੇ ਸਾਈਬਰ ਕਰਾਈਮ ਟੀਮ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਸ਼ਹਿਰ ਦੇ ਸਿਵਿਲ ਲਾਈਨ ਇਲਾਕੇ ਦੇ ਡਾਕਟਰ ਸ਼ਾਮ ਸਿੰਘ ਰੋਡ ਦੇ ਵਸਨੀਕ ਰਾਕੇਸ਼ ਖੰਨਾ ਨੇ ਗੂਗਲ ਤੇ ਜਾ ਕੇ ਜਦੋਂ ਕਸਟਮਰ ਕੇਅਰ ਦੇ ਲਿੰਕ ਤੇ ਕਲਿਕ ਕੀਤਾ ਤਾਂ ਉਨ੍ਹਾਂ ਦੇ ਖਾਤੇ `ਚੋਂ 11 ਲੱਖ ਰੁਪਏ ਨਿਕਲ ਗਏ, ਜਿਸ ਤੇ ਸਾਈਬਰ ਕ੍ਰਾਈਮ ਦੀ ਟੀਮ ਨੇ ਰਾਕੇਸ਼ ਖੰਨਾ ਦੀ ਸਿ਼ਕਾਇਤ `ਤੇ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਸਾਈਬਰ ਕ੍ਰਾਈਮ ਦੀ ਟੀਮ ਨੂੰ ਸਿ਼ਕਾਇਤ ਦਿੰਦਿਆਂ ਰਾਕੇਸ਼ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਐਲ. ਪੀ. ਜੀ. ਗੈਸ ਸਿਲੰਡਰ ਦੀ ਬੁਕਿੰਗ ਸਬੰਧੀ ਗੂਗਲ `ਤੇ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ ਸੀ ਤੇ ਨੰਬਰ ਮਿਲਣ `ਤੇ ਜਦ ਉਨ੍ਹਾਂ ਨੇ ਫੋਨ ਕੀਤਾ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਲਿੰਕ ਦੇ ਰਾਹੀਂ ਸਿਲੰਡਰ ਬੁੱਕ ਕਰਵਾਉਣ ਲਈ ਆਖਿਆ ਤਾਂ ਠੱਗ ਵੱਲੋਂ ਭੇਜੇ ਗਏ ਲਿੰਕ ਉੱਪਰ ਜਿਵੇਂ ਹੀ ਰਾਕੇਸ਼ ਖੰਨਾ ਨੇ ਕਲਿੱਕ ਕੀਤਾ ਤਾਂ ਉਨ੍ਹਾਂ ਦੇ ਖਾਤੇ `ਚੋਂ 11 ਲੱਖ ਰੁਪਏ ਦੀ ਰਕਮ ਟ੍ਰਾਂਸਫਰ ਹੋ ਗਈ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਰਾਕੇਸ਼ ਖੰਨਾ ਦੀ ਸਿ਼ਕਾਇਤ ਤੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਇਸ ਕੇਸ ਵਿੱਚ ਪੜਤਾਲ ਕਰ ਰਹੀ ਹੈ ।
