ਹਰਿਆਣਾ `ਚ ਗੈਂਗਵਾਰ, 3 ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Friday, 20 September, 2024, 08:43 AM

ਹਰਿਆਣਾ `ਚ ਗੈਂਗਵਾਰ, 3 ਦੀ ਮੌਤ
ਰੋਹਤਕ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਰੋਹਤਕ ਵਿਚ ਬੀਤੀ ਰਾਤ ਗੈਂਗਵਾਰ ਵਿਚ 3 ਜਣਿਆਂ ਦੀ ਜਾਨ ਚਲੀ ਗਈ ਅਤੇ ਇਸ ਲਈ ਦੂਜੀ ਧਿਰ ਨੇ ਜਿੰਮੇਵਾਰੀ ਵੀ ਚੁੱਕ ਲਈ ਹੈ। ਦਰਅਸਲ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਬੀਤੀ ਰਾਤ ਗੈਂਗ ਵਾਰ ਹੋਈ। ਤੇਜ਼ ਫਾਇਰਿੰਗ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਗੋਲੀਬਾਰੀ `ਚ 2 ਲੋਕ ਗੰਭੀਰ ਜ਼ਖਮੀ ਹੋ ਗਏ। ਗੈਂਗ ਵਾਰ ਦੀ ਜ਼ਿੰਮੇਵਾਰੀ ਰਾਹੁਲ ਬਾਬਾ ਗੈਂਗ ਨੇ ਲਈ ਹੈ। ਸੋਨੀਪਤ ਰੋਡ `ਤੇ ਬੋਹੜ ਪਿੰਡ ਨੇੜੇ ਖੂਨੀ ਖੇਡ ਖੇਡੀ ਗਈ। ਮਰਨ ਵਾਲੇ ਪਿੰਡ ਬੋਹੜ ਦੇ ਹੀ ਰਹਿਣ ਵਾਲੇ ਹਨ। ਇੱਕ ਜ਼ਖਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਐਸਪੀ ਹਿਮਾਂਸ਼ੂ ਗਰਗ, ਉਪ ਪੁਲੀਸ ਕਪਤਾਨ ਅਮਿਤ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਰਾਹੁਲ ਬਾਬਾ ਗੈਂਗ ਦੀ ਬੋਹੜ ਪਿੰਡ ਦੇ ਪਲੋਤਰਾ ਗੈਂਗ ਨਾਲ ਲਗਾਤਾਰ ਦੁਸ਼ਮਣੀ ਚੱਲ ਰਹੀ ਹੈ। ਐਸਪੀ ਹਿਮਾਂਸ਼ੂ ਗਰਗ ਨੇ 4 ਟੀਮਾਂ ਬਣਾਈਆਂ ਹਨ ਅਤੇ ਜਾਂਚ ਜਾਰੀ ਹੈ।