ਬਰਤਾਨਵੀ ਪੁਲਸ ਨੇ ਨਾਬਾਲਗ ਨੌਜਵਾਨ ਨੂੰ ਕੀਤਾ 80 ਸਾਲਾ ਭਾਰਤੀ ਮੂਲ ਦੇ ਬਜ਼ੁਰਗ ਦੀ ਕੁੱਟਮਾਰ ਕਰਕੇ ਮਾਰ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 05 September, 2024, 06:54 PM

ਬਰਤਾਨਵੀ ਪੁਲਸ ਨੇ ਨਾਬਾਲਗ ਨੌਜਵਾਨ ਨੂੰ ਕੀਤਾ 80 ਸਾਲਾ ਭਾਰਤੀ ਮੂਲ ਦੇ ਬਜ਼ੁਰਗ ਦੀ ਕੁੱਟਮਾਰ ਕਰਕੇ ਮਾਰ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਲੰਡਨ : ਬਰਤਾਨਵੀ ਪੁਲਸ ਨੇ ਭਾਰਤੀ ਮੂਲ ਦੇ ਬਿਰਧ ਵਿਅਕਤੀ ਭੀਮ ਕੋਹਲੀ (80 ਸਾਲ) ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਦੋਸ਼ ਹੇਠ ਇਕ 14 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ। ਬਜ਼ੁਰਗ ਉਤੇ ਇਹ ਘਾਤਕ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਇੰਗਲੈਂਡ ਦੇ ਸ਼ਹਿਰ ਲਿਸੈਸਟਰ ਵਿਚ ਆਪਣੇ ਕੁੱਤੇ ਨਾਲ ਸੈਰ ਕਰਨ ਘਰੋਂ ਬਾਹਰ ਗਿਆ ਹੋਇਆ ਸੀ।ਕਾਨੂੰਨੀ ਕਾਰਨਾਂ ਕਰ ਕੇ ਮੁਲਜ਼ਮ ਦਾ ਨਾ ਜ਼ਾਹਰ ਨਹੀਂ ਕੀਤਾ ਗਿਆ, ਜਿਸ ਨੂੰ ਵੀਰਵਾਰ ਨੂੰ ਲਿਸੈਸਟਰ ਮੈਜਿਸਟਰੇਟ ਦੀ ਨਾਬਾਲਗ਼ਾਂ ਸਬੰਧੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਉਤੇ ਕਤਲ ਦੇ ਦੋਸ਼ ਲਾਏ ਗਏ ਹਨ। ਪੋਸਟਮਾਰਟਮ ਰਿਪੋਰਟ ਵਿਚ ਕੋਹਲੀ ਦੀ ਮੌਤ ਐਤਵਾਰ ਸ਼ਾਮ ਨੂੰ ਗਰਦਨ ਉਤੇ ਸੱਟ ਲੱਗਣ ਕਾਰਨ ਹੋਣ ਦੀ ਪੁਸ਼ਟੀ ਹੋਈ ਹੈ।