ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਜਾਜ ਪਰਿਵਾਰ ਨਾਲ ਮੁਲਾਕਾਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 05 September, 2024, 06:11 PM

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਜਾਜ ਪਰਿਵਾਰ ਨਾਲ ਮੁਲਾਕਾਤ
ਮਾਤਾ ਤਿ੍ਰਪਤ ਕੌਰ ਵੱਲੋਂ ਦਿੱਤੀ ਪ੍ਰੇਰਨਾ ਹਮੇਸ਼ਾ ਸਾਰਿਆਂ ਦਾ ਮਾਰਗ ਦਰਸ਼ਨ ਕਰਦੀ ਰਹੇਗੀ : ਸ. ਸੁਖਬੀਰ ਸਿੰਘ ਬਾਦਲ
ਬਜਾਜ ਪਰਿਵਾਰ ਨਾਲ ਸ. ਬਾਦਲ ਨੇ ਮਾਤਾ ਤਿ੍ਰਪਤ ਕੌਰ ਦੇ ਸਦੀਵੀ ਵਿਛੋੜੇ ’ਤੇ ਕੀਤਾ ਦੁੱਖ ਸਾਂਝਾ
ਪਟਿਆਲਾ 5 ਸਤੰਬਰ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਾਬਕਾ ਚੇਅਰਮੈਨ ਇੰਦਰਮੋਹਨ ਬਜਾਜ ਅਤੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦੇ ਗ੍ਰਹਿ ਵਿਖੇ ਪਹੁੰਚ ਕੇ ਸਮੁੱਚੇ ਬਜਾਜ ਪਰਿਵਾਰ ਨਾਲ ਹਮਦਰਦੀ ਜਿਤਾਈ ਅਤੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਥਕ ਟਕਸਾਲੀ ਅਕਾਲੀ ਆਗੂ ਸ. ਮਨਮੋਹਨ ਸਿੰਘ ਬਜਾਜ ਕਾਫੀ ਸਮਾਂ ਪਹਿਲਾਂ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਜਾਣਾ ਅਤੇ ਹੁਣ ਉਨ੍ਹਾਂ ਸੁਪਤਨੀ ਤਿ੍ਰਪਤ ਕੌਰ ਦੇ ਸਦੀਵੀ ਵਿਛੋੜੇ ਨਾਲ ਜਿਥੇ ਬਜਾਜ ਪਰਿਵਾਰ ਨੂੰ ਨਾ ਪੂਰਾ ਹੋਣਾ ਘਾਟਾ ਪਿਆ ਹੈ, ਉਥੇ ਹੀ ਸ਼ੋ੍ਰਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਵੀ ਉਨ੍ਹਾਂ ਦੇ ਅਚਨਚੇਤ ਸਦੀਵੀ ਵਿਛੋੜੇ ’ਤੇ ਨਿੱਜੀ ਤੌਰ ’ਤੇ ਵੱਡਾ ਘਾਟਾ ਪਿਆ ਹੈ, ਜੋ ਹਮੇਸ਼ਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪਰਿਵਾਰਕ ਤੌਰ ਤੇ ਅਤੇ ਪਾਰਟੀ ਪੱਧਰ ’ਤੇ ਆਪਣੀਆਂ ਸੇਵਾਵਾਂ ਅਤੇ ਅਹਿਮ ਕਾਰਜਾਂ ਵਿਚ ਕਾਰਜਸ਼ੀਲ ਰਹਿੰਦੇ ਸਨ।
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਸ. ਬਜਾਜ ਪਰਿਵਾਰ ਨਾਲ ਸਰਦਾਰਨੀ ਮਾਤਾ ਤਿ੍ਰਪਤ ਕੌਰ ਦੇ ਸਦੀਵੀ ਵਿਛੋੜੇ ਉਪਰੰਤ ਦੁੱਖ ਸਾਂਝਾ ਕਰਨ ਪੁੱਜੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਬਜਾਜ ਪਰਿਵਾਰ ਦੇ ਹਰ ਦੁੱਖ ਸੁੱਖ ਵਿਚ ਨਾਲ ਖੜਾ ਹੈ। ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀ ਬਜਾਜ ਪਰਿਵਾਰ ਨਾਲ ਸਵਰਗਵਾਸੀ ਸ. ਮਨਮੋਹਨ ਸਿੰਘ ਬਜਾਜ ਦੀਆਂ ਜੀਵਨ ਘਾਲਣਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਟਕਸਾਲੀ ਅਕਾਲੀ ਪਰਿਵਾਰ ਕਰਕੇ ਸ਼ੋ੍ਰਮਣੀ ਅਕਾਲੀ ਦਲ ਨੇ ਹਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੂੰ ਪਾਰ ਕੀਤਾ, ਜਿਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਵੀ ਪਾਰਟੀ ਅੰਦਰ ਆਪਣੀਆਂ ਸੇਵਾਵਾਂ ਨਾਲ ਕਾਰਜਸ਼ੀਲ ਹਨ, ਜਿਨ੍ਹਾਂ ਨੇ ਹਮੇਸ਼ਾ ਆਪਣੇ ਮਾਪਿਆਂ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਪਰਿਵਾਰ ਅਤੇ ਪਾਰਟੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਹਿਮ ਥਾਂ ਦਿੱਤੀ ਹੈ। ਸ. ਬਾਦਲ ਨੇ ਕਿਹਾ ਕਿ ਅਕਸਰ ਬਜਾਜ ਪਰਿਵਾਰ ਨਾਲ ਵਿਚਰਦਿਆਂ ਮਾਤਾ ਤਿ੍ਰਪਤ ਕੌਰ ਜੀ ਨੇ ਹਮੇਸ਼ਾ ਸਾਡਾ ਮਾਰਗ ਦਰਸ਼ਨ ਕੀਤਾ, ਜਿਨ੍ਹਾਂ ਵੱਲੋਂ ਦਿੱਤੀ ਪ੍ਰੇਰਨਾ ਨੂੰ ਉਹ ਨਿੱਜੀ ਰੂਪ ਵਿਚ ਲੈਂਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੀ ਘਾਟ ਹਮੇਸ਼ਾ ਰਹਿੰਦੇ ਸਮੇਂ ਤੱਕ ਮਹਿਸੂਸ ਹੁੰਦੀ ਰਹੇਗੀ। ਸ. ਬਾਦਲ ਨੇ ਕਿਹਾ ਕਿ ਗੁਰਬਾਣੀ ਦੇ ਫਲਸਫੇ ਅਨੁਸਾਰ ਪ੍ਰਮਾਤਮਾ ਦੇ ਭਾਣੇ ਨੂੰ ਮੰਨਣਾ ਪੈਣਾ ਤੇ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਬਜਾਜ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ ਅਤੇ ਮਾਤਾ ਤਿ੍ਰਪਤ ਕੌਰ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਜੋਤ ਸਿੰਘ ਬਜਾਜ, ਸੁਰਿੰਦਰ ਮੋਹਨ ਸਿੰਘ ਬਜਾਜ, ਸਤਿੰਦਰਪਾਲ ਸਿੰਘ ਸੇਠ,ੀ, ਅਮਰਜੀਤ ਸਿੰਘ ਬੱਠਲਾ, ਸੁਖਮਿੰਦਰਪਾਲ ਸਿੰਘ ਮਿੰਟਾ, ਜਸਵਿੰਦਰ ਸਿੰਘ ਚੱਢਾ, ਪਰਮਿੰਦਰ ਸ਼ੋਰੀ, ਮਾਲਵਿੰਦਰ ਸਿੰਘ ਮੱਲੀ, ਸੋਨੂੰ ਮਾਜਰੀ, ਗਗਨਦੀਪ ਸਿੰਘ ਮਨੀ, ਸੁਮੀਰ ਕੁਰੈਸ਼ੀ, ਗੁਰਪ੍ਰੀਤ ਸਿੰਘ ਗੁਰ, ਸੁਖਮਨ ਸੰਧੂ, ਅੰਕੁਸ਼ਦੀਪ, ਸਹਿਜ ਮੱਕੜ, ਸਿਮਰ ਕੁੱਕਲ, ਦਰਸ਼ਨ ਸਿੰਘ ਪਿ੍ਰੰਸ, ਆਈ ਐਸ ਬਿੰਦਰਾ, ਵਿਕਾਸ ਮੱਟੂ, ਹੇਮ ਰਾਜ, ਭਰਤ ਕੁਮਾਰ, ਹਰਮੇਸ਼ ਭਲਵਾਨ, ਗੁਰਵਿੰਦਰ ਸਿੰਘ ਸ਼ਕਤੀਮਾਨ, ਮਨਰੂਪ ਸਿੰਘ, ਗੁਰਚਰਨ ਸਿੰਘ ਖਾਲਸਾ, ਪਰਮਿੰਦਰ ਸਿੰਘ ਵੜੈਚ, ਐਨ.ਕੇ. ਸ਼ਰਮਾ, ਰਨੇਸ਼ ਪਰਾਸ਼ਰ, ਕਬੀਰ ਦਾਸ, ਮਹੇਸ਼ਇੰਦਰ ਸਿੰਘ ਗਰੇਵਾਲ, ਸੁਮੇਰ ਸੀੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਰਿੰਦਰ ਸਿੰਘ ਚੌਂਕੀਵਾਲਾ, ਸ਼ਰਫਰਾਜ ਸਿੰਘ ਜਯੋਤੀ, ਅਮਰਜੀਤ ਸਿੰਘ ਦਾਰਾ, ਮਨਮੋਹਨ ਸਿੰਘ ਕਾਲਾ, ਭਜਨ ਸਿੰਘ ਓਬਰਾਏ, ਰਣਜੀਤ ਸਿੰਘ ਬੋਬੀ ਸਮੇਤ ਪਾਰਟੀ ਦੇ ਆਗੂ ਤੇ ਵਰਕਰ ਆਦਿ ਹਾਜ਼ਰ ਸਨ।