ਕਰਨਾਟਕ ਦੇ ਬੀਰ ਵਿਚ ਮਿਲੀ ਲਾਸ਼ ਹਾਲਤ ਦੇਖ ਪੁਲਸ ਨੇ ਕੀਤਾ ਜਬਰ ਜਨਾਹ ਅਤੇ ਕਤਲ ਦਾ ਮਾਮਲਾ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 05 September, 2024, 05:26 PM

ਕਰਨਾਟਕ ਦੇ ਬੀਰ ਵਿਚ ਮਿਲੀ ਲਾਸ਼ ਹਾਲਤ ਦੇਖ ਪੁਲਸ ਨੇ ਕੀਤਾ ਜਬਰ ਜਨਾਹ ਅਤੇ ਕਤਲ ਦਾ ਮਾਮਲਾ ਦਰਜ
ਬੀਦਰ : ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਬੀਦਰ ਦੀ ਪੁਲਸ ਵੱਲੋਂ ਇਕ ਲਾਸ਼ ਮਿਲਣ ਤੋਂ ਬਾਅਦ ਜਬਰ ਜਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਦੇ ਇਸ ਜਿ਼ਲ੍ਹੇ ਦੇ ਗੁਣਾਤੀਰਥਵਾਦੀ ਪਿੰਡ ਵਿੱਚ ਇੱਕ 19 ਸਾਲਾ ਲੜਕੀ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਕਈ ਦਿਨਾਂ ਬਾਅਦ ਕਈ ਸੱਟਾਂ ਨਾਲ ਮ੍ਰਿਤਕ ਮਿਲੀ ਸੀ।ਉਨ੍ਹਾਂ ਨੇ ਕਿਹਾ ਕਿ 29 ਅਗਸਤ ਨੂੰ ਕਥਿਤ ਤੌਰ ‘ਤੇ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਕਥਿਤ ਤੌਰ ’ਤੇ ਉਸ ਦੇ ਸਿਰ ’ਤੇ ਪੱਥਰ ਨਾਲ ਮਾਰਿਆ ਗਿਆ ਅਤੇ ਬਾਅਦ ਵਿਚ ਉਸਦੀ ਲਾਸ਼ ਨੂੰ ਝਾੜੀਆਂ ਵਿਚ ਸੁੱਟ ਦਿੱਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਹਾਲਾਂਕਿ ਜਾਂਚਕਰਤਾ ਪੁਸ਼ਟੀ ਲਈ ਮੈਡੀਕਲ ਰਿਪੋਰਟਾਂ ਦੀ ਉਡੀਕ ਕਰ ਰਹੇ ਹਨ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ 29 ਅਗਸਤ ਤੋਂ ਲਾਪਤਾ ਚੱਲ ਰਹੀ ਸੀ ਅਤੇ ਉਸਦੇ ਮਾਪਿਆਂ ਨੇ ਦੋ ਦਿਨ ਬਾਅਦ ਬਸਵਕਲਿਆਣਾ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ । ਜਾਂਚ ਦੌਰਾਨ ਇੱਕ ਸਤੰਬਰ ਨੂੰ ਉਸ ਦੇ ਸਿਰ ਸਮੇਤ ਸਰੀਰ ’ਤੇ ਕਈ ਸੱਟਾਂ ਦੇ ਨਾਲ ਉਸ ਦੀ ਲਾਸ਼ ਬਰਾਮਦ ਕੀਤੀ ਗਈ ।