ਇਸਤਰੀ ਜਾਗ੍ਰਿਤੀ ਮੰਚ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕਰਕੇ ਅਭਿਆ ਲਈ ਕੀਤੀ ਸੁਪਰੀਮ ਕੋਰਟ ਤੋਂ ਨਿਆਂ ਦੀ ਮੰਗ

ਇਸਤਰੀ ਜਾਗ੍ਰਿਤੀ ਮੰਚ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕਰਕੇ ਅਭਿਆ ਲਈ ਕੀਤੀ ਸੁਪਰੀਮ ਕੋਰਟ ਤੋਂ ਨਿਆਂ ਦੀ ਮੰਗ
ਪਟਿਆਲਾ : ਇਸਤਰੀ ਜਾਗ੍ਰਿਤੀ ਮੰਚ ਵਲੋਂ ਕਲਕੱਤਾ ਵਿੱਚ ਮਹਿਲਾ ਟ੍ਰੇਨੀ ਡਾਕਟਰ ਲਈ ਇਨਸਾਫ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। 5 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਦੇ ਠੀਕ ਇੱਕ ਦਿਨ ਪਹਿਲਾ ਸੁਪਰੀਮ ਕੋਰਟ ਤੋਂ ਨਿਆ ਦੀ ਮੰਗ ਕਰਦੇ ਹੋਏ ਇਸਤਰੀ ਜਾਗਰਤੀ ਮੰਚ ਵੱਲੋਂ ਪਹਿਲਾਂ ਨਹਿਰੂ ਪਾਰਕ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਅਤੇ ਉਸ ਤੋਂ ਬਾਅਦ ਰੋਸ ਮੁਜ਼ਾਹਰਾ ਕਰਦੇ ਹੋਏ ਕੁੱਸ਼ਲਿਆ ਹਸਪਤਾਲ ਦੇ ਅੱਗੇ ਜਾ ਕੇ ਮਨੁੱਖੀ ਕੜੀ ਬਣਾਉਂਦਿਆਂ ਪ੍ਰਦਰਸ਼ਨ ਕੀਤਾ ਗਿਆ।ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਸਤਰੀ ਜਾਗਰਤੀ ਮੰਚ ਦੇ ਆਗੂ ਅਮਨਦੀਪ ਕੌਰ ਦਿਓਲ ਅਤੇ ਸਪਨਾ ਨੇ ਕਿਹਾ ਕਿ ਇਨਸਾਫ ਦੀ ਮੰਗ ਨੂੰ ਲੈ ਕੇ ਪੱਛਮੀ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰ ਦੀ ਕਾਲ ਉੱਤੇ ਇੱਕਜੁੱਟਤਾ ਪ੍ਰਗਟਾਉਂਦੇ ਹੋਏ ਪਟਿਆਲੇ ਰੋਸ ਮੁਜਾਹਰਾ ਕੀਤਾ । ਪ੍ਰਸ਼ਨਕਾਰੀਆਂ ਨੇ ਪੀੜਤ ਡਾਕਟਰ ਨੂੰ ਇਨਸਾਫ ਦੇਣ ਦੀ ਮੰਗ ਨੂੰ ਲੈ ਕੇ ਹੱਥਾਂ ਵਿੱਚ ਪੋਸਟਰ ਵੀ ਫੜੇ ਹੋਏ ਸਨ।
ਆਗੂਆਂ ਨੇ ਕਿਹਾ ਕਿ ਕੰਮਕਾਜੀ ਥਾਵਾਂ ਉੱਤੇ ਔਰਤਾਂ ਲਈ ਬਣੀਆਂ `ਇੰਟਰਨਲ ਕੰਪਲੇਂਟ ਕਮੇਟੀਆਂ` ਅਤੇ `ਐਂਟੀ ਸੈਕਸ਼ੂਅਲ ਹਰਾਸਮੈਂਟ ਸੈੱਲ` ਚਿੱਟਾ ਹਾਥੀ ਬਣੀਆਂ ਹੋਈਆਂ ਹਨ। ਔਰਤਾਂ ਨਾਲ ਅਪਰਾਧ ਲਗਾਤਾਰ ਬਦਸਤੂਰ ਜਾਰੀ ਹਨ। ਬੰਗਾਲ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਇਸ ਕੇਸ ਦੇ ਵਿੱਚ ਇੰਨੇ ਦਿਨ ਵੀ ਜਾਨ ਦੇ ਬਾਵਜੂਦ ਜਾਂਚ ਵਿੱਚ ਕੋਈ ਵੀ ਪ੍ਰਗਤੀ ਨਹੀਂ ਹੋਈ। ਇਸ ਤੋਂ ਦੇਸ਼ ਅੰਦਰ ਔਰਤਾਂ ਦੇ ਪ੍ਰਤੀ ਹਾਕਮਾਂ ਦੀ ਸੰਵੇਦਨਹੀਣਤਾ ਦਾ ਪਤਾ ਲੱਗਦਾ ਹੈ । ਆਗੂਆਂ ਨੇ ਦੱਸਿਆ ਕਿ ਕਲਕੱਤਾ ਡਾਕਟਰ ਦੇ ਬਲਾਤਕਾਰ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਬਲਾਤਕਾਰ ਲਈ ਜਿੰਮੇਵਾਰ ਵਿਅਕਤੀਆ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਇਸ ਪੂਰੇ ਮਾਮਲੇ ਵਿੱਚ ਸੀਬੀਆਈ ਦੀ ਢਿੱਲੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ 5 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਹੋਣ ਜਾ ਰਹੀ ਸੁਣਵਾਈ ਸਬੰਧੀ ਅਦਾਲਤ ਅੱਗੇ ਇਸ ਅਪੀਲ ਵੀ ਕੀਤੀ ਕਿ ਇਸ ਮਾਮਲੇ ਦੇ ਦੋਸ਼ੀਆਂ ਦੀ ਜਲਦ ਤੋਂ ਜਲਦ ਸ਼ਨਾਖਤ ਕਰਕੇ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਸਜਾਵਾਂ ਦਿੱਤੀਆਂ ਜਾਣ । ਇਸ ਰੋਸ ਪ੍ਰਦਰਸ਼ਨ ਵਿੱਚ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਅਰਵਿੰਦਰ ਕੌਰ ਕਾਕੜਾ, ਮਨਦੀਪ ਕੌਰ, ਸੁਖਵਿੰਦਰ ਕੌਰ ਅਤੇ ਜੈਕੀ ਰੱਖੜਾ, ਮਨਦੀਪ ਟੋਡਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
