ਗੀ ਸਰਕਾਰ ਬੁਲਡੋਜ਼ਰ ਸਿਆਸਤ’ ਬੰਦ ਕਰ ਕੇ ਮਨੁੱਖੀ ਬਸਤੀਆਂ ਵਿਚ ਘੁੰਮ ਰਹੇ ਅਤੇ ਲੋਕਾਂ ਉਤੇ ਹਮਲੇ ਕਰ ਰਹੇ ਜੰਗਲੀ ਜਾਨਵਰਾਂ ਨੂੰ ਨੱਥ ਪਾਉਣ ਦੀ ਕੋਈ ਰਣਨੀਤੀ ਘੜੇ : ਮਾਇਆਵਤੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 05 September, 2024, 02:46 PM

ਯੋਗੀ ਸਰਕਾਰ ਬੁਲਡੋਜ਼ਰ ਸਿਆਸਤ’ ਬੰਦ ਕਰ ਕੇ ਮਨੁੱਖੀ ਬਸਤੀਆਂ ਵਿਚ ਘੁੰਮ ਰਹੇ ਅਤੇ ਲੋਕਾਂ ਉਤੇ ਹਮਲੇ ਕਰ ਰਹੇ ਜੰਗਲੀ ਜਾਨਵਰਾਂ ਨੂੰ ਨੱਥ ਪਾਉਣ ਦੀ ਕੋਈ ਰਣਨੀਤੀ ਘੜੇ : ਮਾਇਆਵਤੀ
ਉਤਰ ਪ੍ਰਦੇਸ਼ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਵੀਰਵਾਰ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਨੂੰ ‘ਬੁਲਡੋਜ਼ਰ ਸਿਆਸਤ’ ਬੰਦ ਕਰ ਕੇ ਮਨੁੱਖੀ ਬਸਤੀਆਂ ਵਿਚ ਘੁੰਮ ਰਹੇ ਅਤੇ ਲੋਕਾਂ ਉਤੇ ਹਮਲੇ ਕਰ ਰਹੇ ਜੰਗਲੀ ਜਾਨਵਰਾਂ ਨੂੰ ਨੱਥ ਪਾਉਣ ਦੀ ਕੋਈ ਰਣਨੀਤੀ ਘੜਨ ਲਈ ਕਿਹਾ ਹੈ।ਯੂਪੀ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਇਕ ਬਿਆਨ ਵਿਚ ਕਿਹਾ, ‘‘ਯੂਪੀ ਦੇ ਕੁਝ ਜ਼ਿਲ੍ਹਿਆਂ ਵਿਚ ਜੰਗਲੀ ਜਾਨਵਰ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਉਤੇ ਹਮਲੇ ਕਰ ਰਹੇ ਹਨ। ਸਰਕਾਰ ਨੂੰ ਫ਼ੌਰੀ ਇਸ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਸ ਕਾਰਨ ਮਜ਼ਦੂਰ ਤੇ ਗ਼ਰੀਬ ਲੋਕ ਆਪਣੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਤੱਕ ਕਰਨ ਤੋਂ ਲਾਚਾਰ ਹਨ।
ਸਰਕਾਰ ਨੂੰ ਜੰਗਲੀ ਜਾਨਵਰਾਂ ਨੂੰ ਨੱਥ ਪਾਉਣ ਲਈ ਰਣਨੀਤੀ ਉਲੀਕਣੀ ਚਾਹੀਦੀ ਹੈ।ਉਨ੍ਹਾਂ ਯੂਪੀ ਸਰਕਾਰ ਅਤੇ ਨਾਲ ਹੀ ਸਮਾਜਵਾਦੀ ਪਾਰਟੀ ਨੂੰ ਕਿਹਾ ਕਿ ਉਹ ‘ਬੁਲਡੋਜ਼ਰ ਸਿਆਸਤ’ ਨੂੰ ਸੁੁਪਰੀਮ ਕੋਰਟ ਉਤੇ ਛੱਡ ਦੇਣ ‘ਜਿਥੇ ਇਸ ਬਾਰੇ ਪੂਰਾ ਇਨਸਾਫ਼’ ਹੋਣ ਦੀ ਉਮੀਦ ਹੈ। ਆਪਣੇ ਬਿਆਨ ਵਿਚ ਬਸਪਾ ਮੁਖੀ ਨੇ ਸੂਬੇ ਵਿਚ ਇਕ ਪ੍ਰਾਈਵੇਟ ਐਂਬੂਲੈਂਸ ਵਿਚ ਇਕ ਔਰਤ ਨਾਲ ਹੋਈ ਛੇੜਛਾੜ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਅਤੇ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ। ਉਨ੍ਹਾਂ ਕਿਹਾ, ‘‘ਯੂਪੀ ਦੇ ਬਸਤੀ ਜ਼ਿਲ੍ਹੇ ਵਿਚ ਇਕ ਪ੍ਰਾਈਵੇਟ ਐਂਬੂਲੈਂਸ ਦੇ ਡਰਾਈਵਰ ਨੇ ਇਕ ਮਰੀਜ਼ ਨੂੰ ਲਿਜਾਂਦੇ ਸਮੇਂ ਉਸ ਦੀ ਪਤਨੀ ਨਾਲ ਛੇੜਖ਼ਾਨੀ ਅਤੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ, ਜੋ ਬਹੁਤ ਹੀ ਸ਼ਰਮਨਾਕ ਹੈ।… ਸਰਕਾਰ ਨੂੰ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।