ਤਿੰਨ ਨਕਾਬਪੋਸਾਂ਼ ਪਿਸਤੌਲ ਦੇ ਜ਼ੋਰ `ਤੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ

ਦੁਆਰਾ: Punjab Bani ਪ੍ਰਕਾਸ਼ਿਤ :Friday, 06 September, 2024, 02:25 PM

ਤਿੰਨ ਨਕਾਬਪੋਸਾਂ਼ ਪਿਸਤੌਲ ਦੇ ਜ਼ੋਰ `ਤੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ
ਲੁਧਿਆਣਾ : ਮੋਟਰਸਾਈਕਲ `ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਪਿਸਤੌਲ ਦੇ ਜ਼ੋਰ `ਤੇ ਪ੍ਰਾਪਰਟੀ ਡੀਲਰ ਕੋਲੋਂ ਨਕਦੀ ਲੁੱਟ ਲਈ ਬਦਮਾਸ਼ ਸਵੇਰੇ 11 ਵਜੇ ਦੇ ਕਰੀਬ ਦਫਤਰ ਦੇ ਅੰਦਰ ਦਾਖਲ ਹੋਏ ਤੇ ਕੁਝ ਹੀ ਮਿੰਟਾਂ `ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਫੂ-ਚੱਕਰ ਹੋ ਗਏ। ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀ ਪਰਮਜੀਤ ਮਹਿਤਾ ਨੇ ਦੱਸਿਆ ਕਿ ਉਹ ਗਿੱਲ ਕਲੋਨੀ ਦੇ ਸਟਾਰ ਰੋਡ `ਤੇ ਪ੍ਰਾਪਰਟੀ ਡੀਲਰ ਦਾ ਦਫ਼ਤਰ ਚਲਾਉਂਦੇ ਹਨ ਬੀਤੀ ਸਵੇਰ 11 ਵਜੇ ਦੇ ਕਰੀਬ ਉਹ ਆਪਣੇ ਦਫਤਰ `ਚ ਮੌਜੂਦ ਸਨ ਇਸੇ ਦੌਰਾਨ ਮੋਟਰਸਾਈਕਲ `ਤੇ ਆਏ ਤਿੰਨ ਬਦਮਾਸ਼ ਉਨ੍ਹਾਂ ਦੇ ਦਫਤਰ ਦੇ ਬਾਹਰ ਆਏ ਹਲਕੀ ਬਰਸਾਤ ਹੋਣ ਕਾਰਨ ਸੜਕ `ਤੇ ਕੋਈ ਵੀ ਸ਼ਖ਼ਸ ਮੌਜੂਦ ਨਹੀਂ ਸੀ ਹਥਿਆਰਾਂ ਨਾਲ ਲੈਸ ਹੋਏ ਦੋ ਨਕਾਬਪੋਸ਼ ਦਫਤਰ ਦੇ ਅੰਦਰ ਦਾਖਲ ਹੋਏ ਤੇ ਪਿਸਤੌਲ ਦੇ ਜ਼ੋਰ `ਤੇ ਪਰਮਜੀਤ ਮਹਿਤਾ ਕੋਲੋਂ 27 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਮਹਿਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਪਿਸਤੌਲ, ਲੋਹੇ ਦਾ ਖੰਡਾ ਤੇ ਕਿਰਪਾਨ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਦਫਤਰ ਦੇ ਬਾਹਰ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ `ਤੇ ਸਵਾਰ ਹੋ ਕੇ ਫਰਾਰ ਹੋ ਗਏ। ਦਫਤਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ `ਚ ਵਾਰਦਾਤ ਦੀਆਂ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਉਧਰੋਂ ਇਸ ਮਾਮਲੇ `ਚ ਥਾਣਾ ਡਾਬਾ ਦੇ ਏਐਸਆਈ ਸੋਹਨ ਦਾਸ ਦਾ ਕਹਿਣਾ ਹੈ ਕਿ ਪੁਲਿਸ ਨੇ ਪਰਮਜੀਤ ਮਹਿਤਾ ਦੀ ਸ਼ਿਕਾਇਤ `ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਸ਼ਨਾਖਤ ਕਰਨ ਲਈ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ।