ਪੈਰਿਸ ਵਿਖੇ ਹੋਈਆਂ ਓਲੰਪਿਕਵਿਚ ਭਾਰਤ ਦੇ ਬੈਡਮਿੰਟਨ ਖਿਡਾਰੀ ਨਿਤੀਸ਼ ਕੁਮਾਰ ਨੇ ਜਿੱਤਿਆ ਸੋਨੇ ਦਾ ਤਮਗਾ

ਪੈਰਿਸ ਵਿਖੇ ਹੋਈਆਂ ਓਲੰਪਿਕਵਿਚ ਭਾਰਤ ਦੇ ਬੈਡਮਿੰਟਨ ਖਿਡਾਰੀ ਨਿਤੀਸ਼ ਕੁਮਾਰ ਨੇ ਜਿੱਤਿਆ ਸੋਨੇ ਦਾ ਤਮਗਾ
ਪੈਰਿਸ : ਵਿਦੇਸ਼ੀ ਧਰਤੀ ਪੈਰਿਸ ਵਿਖੇ ਹੋਈਆਂ ਓਲੰਪਿਕ ਵਿਚ ਭਾਰਤੀ ਬੈਡਮਿੰਟਨ ਖਿਡਾਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਸੋਨੇ ਦਾ ਤਮਗਾ ਜਿੱਤਿਆ ਹੈ। ਉਸ ਨੇ ਪੁਰਸ਼ ਸਿੰਗਲਜ਼ ਐਸਐਲ3 ਵਰਗ ਦੇ ਫਾਈਨਲ ਵਿੱਚ ਬਰਤਾਨੀਆ ਦੇ ਡੇਨੀਅਲ ਬੇਥਲ ਨੂੰ 21-14, 18-21, 23-21 ਨਾਲ ਹਰਾਇਆ। ਪੈਰਿਸ ਵਿੱਚ ਭਾਰਤ ਦਾ ਇਹ ਦੂਜਾ ਸੋਨ ਅਤੇ ਕੁੱਲ ਮਿਲਾ ਕੇ ਨੌਵਾਂ ਤਮਗਾ ਹੈ। ਨਿਤੇਸ਼ ਤੋਂ ਪਹਿਲਾਂ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਸੋਨ ਤਮਗਾ ਜਿੱਤਿਆ ਸੀ। ਨਿਤੇਸ਼ ਪੈਰਾਲੰਪਿਕ `ਚ ਸੋਨ ਤਮਗਾ ਜਿੱਤਣ ਵਾਲੇ ਤੀਜੇ ਭਾਰਤੀ ਬੈਡਮਿੰਟਨ ਖਿਡਾਰੀ ਬਣ ਗਏ ਹਨ। ਪ੍ਰਮੋਦ ਭਗਤ (3) ਅਤੇ ਕ੍ਰਿਸ਼ਨਾ ਨਗਰ (6) ਨੇ ਟੋਕੀਓ ਵਿੱਚ ਪੈਰਾ ਬੈਡਮਿੰਟਨ ਵਿੱਚ ਸੋਨ ਤਮਗਾ ਜਿੱਤਿਆ ਸੀ। ਨਿਤੇਸ਼ ਅਤੇ ਬੈਥਲ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ। ਨਿਤੇਸ਼ ਨੇ ਪਹਿਲੀ ਗੇਮ 21-14 ਨਾਲ ਜਿੱਤ ਕੇ ਦਬਦਬਾ ਬਣਾਇਆ। ਸ਼ਾਨਦਾਰ ਡਿਫੈਂਸ ਤੋਂ ਇਲਾਵਾ, ਉਸਨੇ ਸਹੀ ਸਮੇਂ ਦੇ ਨਾਲ ਸਮੈਸ਼ ਮਾਰਿਆ। ਹਾਲਾਂਕਿ, ਬੈਥਲ ਨੇ ਦੂਜੀ ਗੇਮ ਵਿੱਚ ਜ਼ੋਰਦਾਰ ਵਾਪਸੀ ਕੀਤੀ। ਇਕ ਸਮੇਂ ਇਸ ਗੇਮ `ਚ ਨਿਤੇਸ਼ 18-18 ਨਾਲ ਬਰਾਬਰੀ `ਤੇ ਸੀ ਪਰ ਬੈਥਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਤਿੰਨ ਅੰਕ ਬਣਾ ਕੇ 21-18 ਨਾਲ ਜਿੱਤ ਦਰਜ ਕੀਤੀ। ਅਜਿਹੀ ਸਥਿਤੀ ਵਿੱਚ ਫੈਸਲਾਕੁੰਨ ਖੇਡ ਹੋਈ। ਦੋਵਾਂ ਨੇ ਫੈਸਲਾਕੁੰਨ ਗੇਮ ਵਿੱਚ ਧੀਰਜ ਦਿਖਾਇਆ ਪਰ ਪਿਛਲੀਆਂ ਦੋ ਖੇਡਾਂ ਦੀਆਂ ਲੰਬੀਆਂ ਰੈਲੀਆਂ ਦੇ ਤਣਾਅ ਨੂੰ ਵੀ ਮਹਿਸੂਸ ਕੀਤਾ। ਨਿਤੇਸ਼ ਨੇ ਪਹਿਲਾ ਮੈਚ ਪੁਆਇੰਟ ਹਾਸਲ ਕੀਤਾ ਪਰ ਬੈਥਲ ਨੇ ਸਕੋਰ 20-20 ਨਾਲ ਬਰਾਬਰ ਕਰ ਕੇ ਬਚਾਅ ਕੀਤਾ। ਇਸ ਤੋਂ ਬਾਅਦ ਬ੍ਰਿਟਿਸ਼ ਸ਼ਟਲਰ ਨੇ ਬੜ੍ਹਤ ਹਾਸਲ ਕੀਤੀ ਅਤੇ ਆਪਣਾ ਮੈਚ ਪੁਆਇੰਟ ਵੀ ਜਿੱਤ ਲਿਆ। ਫਿਰ ਵੀ ਚੋਟੀ ਦਾ ਦਰਜਾ ਪ੍ਰਾਪਤ ਨਿਤੇਸ਼ ਨੇ ਆਪਣਾ ਸੰਜਮ ਬਰਕਰਾਰ ਰੱਖਿਆ। ਉਸਨੇ ਲਗਾਤਾਰ ਦੋ ਅੰਕ ਹਾਸਲ ਕੀਤੇ ਅਤੇ ਆਪਣਾ ਪਹਿਲਾ ਪੈਰਾਲੰਪਿਕ ਤਮਗਾ ਜਿੱਤਿਆ। 29 ਸਾਲਾ ਨਿਤੀਸ਼ ਨੇ ਸੈਮੀਫਾਈਨਲ `ਚ ਜਾਪਾਨ ਦੇ ਡੇਸੁਕੇ ਫੁਜਿਹਾਰਾ `ਤੇ ਸਿੱਧੇ ਗੇਮਾਂ `ਚ ਜਿੱਤ ਦਰਜ ਕੀਤੀ ਸੀ। ਉਸ ਨੇ ਫੁਜਿਹਾਰਾ ਨੂੰ 21-16, 21-12 ਨਾਲ ਹਰਾਇਆ ਸੀ। 2009 ਵਿੱਚ ਇੱਕ ਹਾਦਸੇ ਵਿੱਚ ਨਿਤੇਸ਼ ਦੀ ਲੱਤ ਪੱਕੇ ਤੌਰ ’ਤੇ ਅਪਾਹਜ ਹੋ ਗਈ ਸੀ। 3 ਸ਼੍ਰੇਣੀ ਦੇ ਖਿਡਾਰੀ ਹੇਠਲੇ ਅੰਗਾਂ ਦੀ ਅਪਾਹਜਤਾ ਨਾਲ ਮੁਕਾਬਲਾ ਕਰਦੇ ਹਨ। ਨਿਤੇਸ਼ ਆਈਆਈਟੀ-ਮੰਡੀ ਤੋਂ ਗ੍ਰੈਜੂਏਟ ਹੈ। ਆਈਆਈਟੀ-ਮੰਡੀ ਵਿੱਚ ਪੜ੍ਹਦਿਆਂ, ਉਸਨੇ ਬੈਡਮਿੰਟਨ ਵਿੱਚ ਡੂੰਘੀ ਦਿਲਚਸਪੀ ਪੈਦਾ ਕੀਤੀ। ਹਾਲਾਂਕਿ, ਨਿਤੀਸ਼ ਲਈ ਇੱਥੇ ਪਹੁੰਚਣਾ ਆਸਾਨ ਨਹੀਂ ਸੀ ਕਿਉਂਕਿ ਇੱਕ ਸਮਾਂ ਸੀ ਜਦੋਂ ਉਹ ਮਹੀਨਿਆਂ ਤੱਕ ਬਿਸਤਰ `ਤੇ ਸਨ ਅਤੇ ਉਨ੍ਹਾਂ ਦਾ ਹੌਂਸਲਾ ਟੁੱਟ ਗਿਆ ਸੀ। ਦਰਅਸਲ, ਜਦੋਂ ਨਿਤੇਸ਼ 15 ਸਾਲ ਦੇ ਸਨ ਤਾਂ ਉਨ੍ਹਾਂ ਦੀ ਜ਼ਿੰਦਗੀ ਨੇ ਇੱਕ ਦੁਖਦਾਈ ਮੋੜ ਲੈ ਲਿਆ ਅਤੇ 2009 ਵਿੱਚ ਵਿਸ਼ਾਖਾਪਟਨਮ ਵਿੱਚ ਇੱਕ ਰੇਲ ਹਾਦਸੇ ਵਿੱਚ ਉਹ ਆਪਣੀ ਲੱਤ ਗੁਆ ਬੈਠਾ।
