ਭਾਈ ਦੇ ਕਤਲ ਦੇ ਦੋਸ਼ ਹੇਠ ਦੋ ਭੈਣਾਂ ਤੇ ਦੋ ਭਣੌਈਆਂ ਨੂੰ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Monday, 02 September, 2024, 07:08 PM

ਭਾਈ ਦੇ ਕਤਲ ਦੇ ਦੋਸ਼ ਹੇਠ ਦੋ ਭੈਣਾਂ ਤੇ ਦੋ ਭਣੌਈਆਂ ਨੂੰ ਗ੍ਰਿਫ਼ਤਾਰ
ਪੁਣੇ : ਭਾਰਤ ਦੇਸ਼ ਦੇ ਸਭ ਤੋਂ ਵੱਡੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਦੀ ਨਗਰ ਨਿਗਮ ਦੇ ਸਾਬਕਾ ਕਾਰਪੋਰੇਟ ਵਣਰਾਜ ਆਂਦੇਕਰ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਜਾਂਚ ਕਰ ਰਹੀ ਪੁਲੀਸ ਨੇ ਉਸ ਦੀਆਂ ਦੋ ਭੈਣਾਂ ਤੇ ਦੋ ਭਣੌਈਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼, ਪਰਿਵਾਰਕ ਤੇ ਸੰਪਤੀ ਸਬੰਧੀ ਵਿਵਾਦ ਮੰਨਿਆ ਜਾ ਰਿਹਾ ਹੈ। ਪੁਣੇ ਨਗਰ ਨਿਗਮ ਨੂੰ ਸੂਬਾ ਪ੍ਰਸ਼ਾਸਨ ਅਧੀਨ ਲਿਆਏ ਜਾਣ ਤੋਂ ਪਹਿਲਾਂ ਆਂਦੇਕਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਣਵੰਡੀ) ਨਾਲ ਜੁੜਿਆ ਹੋਇਆ ਸੀ।
