ਪਟਿਆਲਾ ਪੁਲਸ ਕੀਤਾ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ

ਪਟਿਆਲਾ ਪੁਲਸ ਕੀਤਾ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ
ਪਟਿਆਲਾ : ਪੁਲਸ ਟੀਮ ਨੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ ਨਵਜੰਮੀਆਂ ਬੱਚੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਇਕ ਦੀ ਉਮਰ ਕਰੀਬ 10 ਦਿਨ ਅਤੇ ਦੂਸਰੀ ਬੱਚੀ ਦੀ ਉਮਰ ਕਰੀਬ ਪੰਜ ਦਿਨ ਹੈ। ਨਵ ਜਨਮੀ ਬੱਚੀ ਨੂੰ ਬਾਲ ਭਲਾਈ ਕਮੇਟੀ ਡੀਸੀ ਦਫਤਰ ਪਟਿਆਲਾ ਜੀ ਦੇ ਪੇਸ਼ ਕਰ ਕੇ ਐੱਸਡੀਕੇਐੱਸ ਪੂਰਨ ਬਾਲਿ ਨਿਕੇਤਨ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਦੱਸਿਆ ਕਿ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਪਟਿਆਲਾ ਦੇ ਸਨੌਰੀ ਅੱਡਾ ਕੋਲੋਂ ਕੁਲਵਿੰਦਰ ਕੌਰ ਉਰਫ ਮਨੀ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਜੋ ਕਿ ਪ੍ਰਾਈਵੇਟ ਹਸਪਤਾਲ ਵਿੱਚ ਸਟਾਫ ਨਰਸ ਦਾ ਕੰਮ ਕਰਨ ਦੇ ਨਾਲ-ਨਾਲ ਨਵਜੰਮੇ ਬੱਚੇ ਤੇ ਬੱਚੀਆਂ ਦੀ ਖਰੀਦ ਕਰਕੇ ਇਹਨਾਂ ਨੂੰ ਮਹਿੰਗੇ ਭਾਅ ਪਰ ਅੱਗੇ ਲੋੜਵੰਦ ਵਿਅਕਤੀਆਨ ਨੂੰ ਵੇਚ ਦਿੰਦੀ ਹੈ। ਇਸ ਵੱਲੋਂ ਪਹਿਲਾਂ ਵੀ ਕਈ ਨਵ ਜਨਮੇ ਬੱਚਿਆਂ ਨੂੰ ਖਰੀਦ ਕੇ ਵੱਧ ਰੇਟ ’ਤੇ ਵੇਚਿਆ ਗਿਆ ਹੈ। ਕੁਲਵਿੰਦਰ ਕੌਰ ਤੇ ਸਰਬਜੀਤ ਕੌਰ ਵਾਸੀ ਸੰਤਾਂ ਵਾਲੀ ਗਲੀ,ਬਰਨਾਲਾ ਜੋ ਕਿ ਪਹਿਲਾ ਪ੍ਰਾਈਵੇਟ ਤੌਰ ’ਤੇ ਸੰਗਰੂਰ ਦੇ ਸਰਕਾਰੀ ਹਸਪਤਾਲ, ਸੰਗਰੂਰ ਵਿੱਚ ਸਫ਼ਾਈ ਸੇਵਿਕਾ ਦਾ ਕੰਮ ਕਰਦੀ ਸੀ, ਬੀਤੇ ਦਿਨ ਪਟਿਆਲਾ ਦੀ ਮਥੁਰਾ ਕਲੋਨੀ ਵਿਖੇ ਇਕ ਨਵ ਜੰਮਿਆਂ ਬੱਚਾ ਰਾਜੇਸ਼ ਕੁਮਾਰ ਪਿੰਡ ਔਡਨ, ਸਿਰਸਾ ਨੂੰ ਵੇਚਣ ਆਈ ਸੀ। ਪੁਲਿਸ ਨੇ ਮੌਕੇ ‘ਤੇ ਛਾਪਾ ਮਾਰ ਕੇ ਤਿੰਨਾਂ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਕ 10 ਦਿਨਾਂ ਦੀ ਨਵ ਜਨਮੀ ਬੱਚੀ ਬ੍ਰਾਮਦ ਕੀਤੀ ਗਈ। ਤਿੰਨ ਮੁਲਜਮਾਂ ਦੀ ਗ੍ਰਿਫਤਾਰ ਤੋਂ ਬਾਅਦ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਅਤੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹਨਾਂ ਦੇ ਗਿਰੋਹ ਦੇ ਹੋਰ ਮੈਂਬਰ ਦੀ ਪਛਾਣ ਹੋਈ, ਜਿਨ੍ਹਾਂ ਵਿਚ ਜਸ਼ਨਦੀਪ ਕੌਰ ਉਰਫ ਹੈਪੀ ਵਾਸੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਕਮਲੇਸ਼ ਕੌਰ ਵਾਸੀ ਮਾਨਸਾ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਦੋਹਾਂ ਨੂੰ ਪਟਿਆਲਾ ਸਥਿਤ ਸ੍ਰੀ ਕਾਲੀ ਮਾਤਾ ਮੰਦਿਰ ਦੇ ਪਿਛਲੇ ਪਾਸੇ ਤੋਂ ਗ੍ਰਿਫ਼ਤਾਰ ਕਰ ਕੇ ਕਰੀਬ ਪੰਜ ਦਿਨਾਂ ਦੀ ਇੱਕ ਬੱਚੀ ਨੂੰ ਬਰਾਮਦ ਕੀਤੀ ਗਈ ਹੈ। ਮੁਲਜਮਾਂ ਤੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬੱਚਿਆਂ ਦੀ ਖਰੀਦ-ਫਰੋਖਤ ਕੀਤੀ ਜਾਂਦੀ ਸੀ। ਇਹਨਾਂ ਨੇ ਇਹ ਬੱਚੇ ਕਿਥੋ ਖਰੀਦ ਕੀਤੇ ਸਨ ਅਤੇ ਇਹਨਾਂ ਦਾ ਗਿਰੋਹ ਦੇ ਹੋਰ ਕਿਹੜੇ-ਕਿਹੜੇ ਮੈਂਬਰ ਸਰਗਰਮ ਹਨ, ਇਸ ਬਾਰੇ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣਗੇ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚੋਂ ਕਮਲੇਸ਼ ਕੌਰ ਖਿਲਾਫ ਸਾਲ 2021 ਵਿਚ ਵੀ ਮਾਮਲਾ ਦਰਜ ਹੋਇਆ ਸੀ। ਐੱਸ.ਪੀ ਨੇ ਦੱਸਿਆ ਕਿ ਗੈਰ ਸਮਾਜਿਕ ਅਤੇ ਕਰੀਮਿਨਲ ਗਤੀਵਿਧੀਆ ਕਰਨ ਵਾਲੇ ਮੁਲਜ਼ਮਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਜਿਲੇ ਵਿੱਚ ਲਾਅ ਐਂਡ ਆਰਡਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿਚ ਸੁਰੱਖਿਅਤ ਕੀਤਾ ਜਾਵੇਗਾ।
