ਸਤੁੰਲਿਤ ਖੁਰਾਕ ਸਿਹਤਮੰਦ ਭਵਿੱਖ ਦਾ ਆਧਾਰ :- ਸਿਵਲ ਸਰਜਨ ਡਾ. ਜਤਿੰਦਰ ਕਾਂਸਲ

ਸਤੁੰਲਿਤ ਖੁਰਾਕ ਸਿਹਤਮੰਦ ਭਵਿੱਖ ਦਾ ਆਧਾਰ :- ਸਿਵਲ ਸਰਜਨ ਡਾ. ਜਤਿੰਦਰ ਕਾਂਸਲ
ਪਟਿਆਲਾ : ਸਿਹਤ ਵਿਭਾਗ ਵੱਲੋਂ ਹਰ ਸਾਲ ਸਤੰਬਰ ਦਾ ਮਹੀਨਾ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ.ਜਤਿੰਦਰ ਕਾਂਸਲ ਨੇ ਦੱਸਿਆ ਕਿ ਜਿਲਾ ਪਟਿਆਲਾ ਵਿੱਚ ਵਿੱਚ ਜਾਗਰੂਕਤਾ ਕੈਂਪ ਲਾ ਕੇ ਪੋਸ਼ਣ ਮਾਹ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦੀ ਘਾਟ ਨਾਲ ਬਹੁਤ ਸਾਰੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ।ਕੁਪੋਸ਼ਣ ਦਾ ਕਾਰਣ ਲੋੜ ਤੋਂ ਜਿਆਦਾ ਖਾਣਾ ,ਆਰਥਿਕ ਕਾਰਣ,ਧਾਰਮਿਕ ਕਾਰਣ,ਪੋਸ਼ਟਿਕ ਤੱਤਾਂ ਦੀ ਕਮੀ ,ਦੋਸ਼ਪੂਰਣ ਪਾਚਨ ਸਿਸਟਮ ਹੈ ।ਪੋਸ਼ਣ ਮਾਹ ਦੌਰਾਨ ਹਰ ਨਾਗਰਿਕ ਅਤੇ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਪੋਸ਼ਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈੇ । ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਜਤਿੰਦਰ ਕਾਂਸਲ ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ ਅੱਜ ਕੱਲ ਹਰ ਉਮਰ ਦੇ ਲੋਕਾਂ ਵਿੱਚ ਗੈਰ ਸਿਹਤਮੰਦ ਖਾਣ- ਪੀਣ ਦੀਆਂ ਆਦਤਾਂ ਕਾਫੀ ਵੱਧ ਗਈਆਂ ਹਨ। ਸਰੀਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਤੁੰਲਤ ਭੋਜਨ ਦੀ ਲੋੜ ਪੈਂਦੀ ਹੈ।ਸਤੁੰਲਤ ਖੁਰਾਕ ਹੀ ਸਾਡੀ ਜਿੰਦਗੀ ਦਾ ਮੁੱਖ ਆਧਾਰ ਹੈ। ਜਿਸ ਨਾਲ ਸਰੀਰ ਵਿੱਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਅਤੇ ਮਨੁੱਖ ਦੇ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਅਪਣੀ ਖੁਰਾਕ ਵਿੱਚ ਢੁੱਕਵੀਂ ਮਾਤਰਾ ਵਿੱਚ ਪ੍ਰੋਟੀਨ,ਕਾਰਬੋਹਾਈਡਰੇਟ,ਫੈਟਸ,ਵਿਟਾਮਿਨ,ਖਣਿਜ ਅਤੇ ਫੋਕਟ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ।ਨਾਲ ਹੀ ਉ੍ਹਨ੍ਹਾਂ ਨੇ ਦੱਸਿਆ ਕਿ ਬੇਸ਼ਕ ਹਰ ਵਰਗ ਦੇ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਜਰੂਰੀ ਹੈ ਪਰ ਗਰਭਵਤੀ ਅੋਰਤਾਂ ,ਦੁੱਧ ਚੁਘਾਉਂਦੀਆਂ ਮਾਵਾਂ, ਛੋਟੇ ਬੱਚਿਆਂ ਤੇ ਕਿਸ਼ੋਰ ਅਵਸਥਾ ਵਾਲੇ ਲੜਕੇ-ਲੜਕੀਆਂ ਲਈ ਉੱਚਿਤ ਖੁਰਾਕ ਮਹੱਤਵਪੂਰਨ ਹੈ।ਛੋਟੇ ਬੱਚਿਆਂ ਨੂੰ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਸਪਲੀਮੈਂਟਰੀ ਫੂਡ ਨਰਮ ਖੁਰਾਕ ਅਤੇ 9 ਮਹੀਨੇਂ ਤੇ ਨਾਰਮਲ ਖੁਰਾਕ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ।ਆਮ ਵਿਅਕਤੀ ਵੱਲੋਂ ਦਿਨ ਵਿੱਚ ਹਰੀਆਂ ਸਬਜੀਆਂ ਦੀ ਵਰਤੋ,ਤਿੰਨ ਵਾਰ ਸਾਬਤ ਅਨਾਜ ਦੀ ਵਰਤੋ,ਸੂਪ ਜਾਂ ਸਲਾਦ ਦੀ ਵਰਤੋ,ਦਾਲਾਂ ਦੀ ਵਰਤੋ,ਅਖਰੋਟ ਜਾਂ ਫਲੈਕਸ ਸੀਡਜ ਜਾਂ ਕੋਈ ਹੋਰ ਕਿਸਮ ਦੇ ਬੀਜ ,ਮੋਸਮੀ ਫਲਾਂ ਦੀ ਵਰਤੋ ਵੀ ਜਰੂਰ ਕੀਤੀ ਜਾਵੇ।ਆਰਗਨਿਕ ਦਹੀਂ ਦੀ ਵਰਤੋ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਜਰੂਰ ਕੀਤੀ ਜਾਵੇ।ਗਰਭਵਤੀ ਅੋਰਤਾਂ ਅਤੇ ਬੱਚਿਆਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
