ਸਪੀਕਰ ਨੇ ਕੀਤਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਡੀਜੀਪੀ ਨੂੰ ਤਲਬ
ਦੁਆਰਾ: Punjab Bani ਪ੍ਰਕਾਸ਼ਿਤ :Tuesday, 03 September, 2024, 10:32 AM

ਸਪੀਕਰ ਨੇ ਕੀਤਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਡੀਜੀਪੀ ਨੂੰ ਤਲਬ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਤਿੰਨ ਰੋਜ਼ਾ ਮੌਨਸੂਨ ਸੈਸ਼ਨ ਦੇ ਦੂਸਰੇ ਦਿਨ ਅੱਜ ਸਪੀਕਰ ਵਲੋਂ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਨੂੰ ਪੁਲਸ ਅਤੇ ਗੈਂਗਸਟਰਾਂ ਦੇ ਗਠਜੋੜ ‘ਤੇ ਕਾਰਵਾਈ ਨਾ ਕਰਨ ‘ਤੇ ਵਿਧਾਨ ਸਭਾ ‘ਚ ਤਲਬ ਕੀਤਾ ਹੈ।ਇਥੇ ਹੀ ਬਸ ਡੀਜੀਪੀ ਨੂੰ ਮੰਗਲਵਾਰ ਨੂੰ ਇੱਕ ਏਐਸਆਈ ਨਾਲ ਜੁੜੇ ਰਿਸ਼ਵਤ ਮਾਮਲੇ ਵਿੱਚ ਰਿਪੋਰਟ ਸਮੇਤ ਸਦਨ ਵਿੱਚ ਪੇਸ਼ ਹੋਣ ਲਈ ਵੀ ਕਿਹਾ ਗਿਆ ਹੈ। ਸਪੀਕਰ ਨੇ ਕਿਹਾ ਕਿ ਵਾੜ ਹੀ ਖੇਤਾਂ ਨੂੰ ਖਾ ਰਹੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਲੋੜ ਹੈ।ਦੱਸਣਯੋਗ ਹੈ ਕਿ ਸੈਸ਼ਨ ਦੇ ਪਹਿਲੇ ਦਿਨ ਪੁਲਸ-ਗੈਂਗਸਟਰਾਂ ਦੀ ਸਾਂਝ, ਰਾਮ ਰਹੀਮ ਅਤੇ ਮਾਈਨਿੰਗ ਦੇ ਮੁੱਦੇ ਸਦਨ ਵਿੱਚ ਗੂੰਜਦੇ ਰਹੇ। ਵਿਰੋਧੀ ਧਿਰ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦੇ ਉਠਾ ਕੇ ਸਰਕਾਰ ਨੂੰ ਘੇਰਨ ਦੀ ਕੋਸਿ਼਼ਸ਼ ਕੀਤੀ ਸੀ।
