ਅਮਰੀਕਾ `ਚ ਸਿ਼ਕਾਗੋ ਦੇ ਬਾਹਰ ਸਬਵੇਅ ਟਰੇਨ `ਚ ਹੋਈ ਗੋਲੀਬਾਰੀ
ਦੁਆਰਾ: Punjab Bani ਪ੍ਰਕਾਸ਼ਿਤ :Tuesday, 03 September, 2024, 09:28 AM

ਅਮਰੀਕਾ `ਚ ਸਿ਼ਕਾਗੋ ਦੇ ਬਾਹਰ ਸਬਵੇਅ ਟਰੇਨ `ਚ ਹੋਈ ਗੋਲੀਬਾਰੀ
ਸਿ਼ਕਾਗੋ : ਅਮਰੀਕਾ ਵਿੱਚ ਸਿ਼ਕਾਗੋ ਦੇ ਬਾਹਰ ਇੱਕ ਸਬਵੇਅ ਟਰੇਨ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸਿ਼ਕਾਗੋ ਟ੍ਰਾਂਜਿ਼ਟ ਅਥਾਰਟੀ ਦੇ ਬਲੂ ਲਾਈਨ `ਤੇ ਸਥਿਤ ਫੋਰੈਸਟ ਪਾਰਕ ਸਟੇਸ਼ਨ `ਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਫੋਰੈਸਟ ਪਾਰਕ ਪੁਲਸ ਨੇ ਕਿਹਾ ਕਿ ਸ਼ੱਕੀ ਭੱਜ ਗਿਆ ਪਰ ਬਾਅਦ ਵਿੱਚ ਉਸਨੂੰ ਇੱਕ ਹੋਰ ਰੇਲਗੱਡੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ।ਸਿ਼ਕਾਗੋ ਟ੍ਰਾਂਜ਼ਿਟ ਅਥਾਰਟੀ ਨੇ ਕਿਹਾ ਕਿ ਸੁਰੱਖਿਆ ਕੈਮਰਾ ਵੀਡੀਓ ਜਾਂਚਕਰਤਾਵਾਂ ਲਈ ਮਹੱਤਵਪੂਰਨ ਸਾਬਤ ਹੋਇਆ ਹੈ।
