ਢੇਡ ਸਾਲ ਪਹਿਲਾਂ ਕੈਨੇਡਾ ਗਏ 30 ਸਾਲਾਂ ਨੌਜਵਾਨ ਦੀ ਹੋਈ ਹਾਰਟ ਅਟੈਕ ਨਾਲ ਕੈਨੇਡਾ ਵਿਚ ਮੌਤ

ਢੇਡ ਸਾਲ ਪਹਿਲਾਂ ਕੈਨੇਡਾ ਗਏ 30 ਸਾਲਾਂ ਨੌਜਵਾਨ ਦੀ ਹੋਈ ਹਾਰਟ ਅਟੈਕ ਨਾਲ ਕੈਨੇਡਾ ਵਿਚ ਮੌਤ
ਬਟਾਲਾ : ਪੰਜਾਬ ਦੇ ਸ਼ਹਿਰ ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ ਕੰਮ ਦੌਰਾਨ ਹਾਰਟ ਅਟੈਕ ਹੋ ਜਾਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ।ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ।ਪਿਤਾ ਨੇ ਕਰਜ ਚੁੱਕ ਕੇ ਢਾਈ ਸਾਲ ਪਹਿਲਾਂ ਪਹਿਲਾਂ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ ਡੇਢ ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜਿਆ ਸੀ।ਕੈਨੇਡਾ ਵਿਚ ਹੀ ਦੋ ਮਹੀਨੇ ਪਹਿਲਾਂ ਪ੍ਰਭਜੀਤ ਦੇ ਘਰ ਬੇਟਾ ਹੋਇਆ ਸੀ। ਅਜੇ ਪਰਿਵਾਰ ਪ੍ਰਭਜੀਤ ਦੇ ਬੇਟੇ ਦੇ ਚਾਅ ਅਤੇ ਖੁਸ਼ੀ ਵਿਚ ਹੀ ਸੀ ਕਿ ਅਣਹੋਣੀ ਵਾਪਰ ਗਈ ਅਤੇ ਮੌਤ ਨੇ ਪ੍ਰਭਜੀਤ ਨੂੰ ਆਪਣੀ ਅਗੋਸ ਵਿੱਚ ਲੈ ਲਿਆ । ਪਿੱਛੇ ਹੁਣ ਪਰਿਵਾਰ ਪ੍ਰਭਜੀਤ ਦੀ ਮ੍ਰਿਤਕ ਦੇਹ ਭਾਰਤ ਪਰਿਵਾਰ ਕੋਲ ਲੈਕੇ ਆਉਣ ਦੀ ਗੁਹਾਰ ਲਗਾ ਰਹੇ ਹਨ ਪ੍ਰਭਜੀਤ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ ।
