ਕੰਗਨਾ ਰਣੌਤ ਦੀ ਫਿ਼ਲਮ ਐਮਰਜੈਂਸੀ ਦੀ 6 ਸਤੰਬਰ ਦੀ ਰਿਲੀਜਿੰਗ ਰੁਕੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 04 September, 2024, 06:32 PM

ਕੰਗਨਾ ਰਣੌਤ ਦੀ ਫਿ਼ਲਮ ਐਮਰਜੈਂਸੀ ਦੀ 6 ਸਤੰਬਰ ਦੀ ਰਿਲੀਜਿੰਗ ਰੁਕੀ
ਮੰੁਬਈ : ਪ੍ਰਸਿੱਧ ਬਾਲੀਵੁੱਡ ਅਦਾਕਾਰਾ ਅਤੇ ਬੀਜੇਪੀ ਸੰਸਦ ਕੰਗਨਾ ਰਣੌਤ ਦੀ ਫਿਲਮ `ਐਮਰਜੈਂਸੀ` ਜੋ ਕਿ ਹਾਲ ਦੀ ਘੜੀ ਚੱਲ ਰਹੇ ਸਤੰਬਰ ਮਹੀਨੇ ਦੀ 6 ਤਰੀਕ ਨੂੰ ਰਿਲੀਜ ਹੋਣੀ ਸੀ ਹੁਣ 6 ਸਤੰਬਰ ਨੂੰ ਰਿਲੀਜ਼ ਨਹੀਂ ਹੋ ਸਕੇਗੀ ਕਿਉਂਕਿ ਇਸ ਫਿਲਮ ਨੂੰ ਲੈ ਕੇ ਹੋ ਰਹੇ ਕਾਫੀ ਹੰਗਾਮੇ ਦੇ ਚਲਦਿਆ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਜਿਸ ਵਲੋਂ ਫਿਲਮ ਦੀ ਰਿਲੀਜਿੰਗ ਲਈ ਸੈਂਸਰ ਸਰਟੀਫਿਕੇਟ ਦੀ ਮੰਗ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਤੇ ਬੰਬੇ ਹਾਈ ਕੋਰਟ ਨੇ ਫਿਲਮ ਨੂੰ ਸਰਟੀਫਿਕੇਟ ਦੀ ਮੰਗ ਕਰਨ ਵਾਲੀ ਪਟੀਸ਼ਨ `ਤੇ ਸੁਣਵਾਈ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਹੈ।ਅਦਾਲਤ ਨੇ ਕਿਹਾ ਕਿ ਇਸ ਮਾਮਲੇ `ਚ ਇੰਨੀ ਜਲਦੀ ਹੁਕਮ ਨਹੀਂ ਦਿੱਤੇ ਜਾ ਸਕਦੇ, ਇਸ ਮਾਮਲੇ `ਚ 18 ਸਤੰਬਰ ਤੱਕ ਫੈਸਲਾ ਲਿਆ ਜਾਵੇਗਾ। ਜਿਸ ਤੋਂ ਬਾਅਦ 19 ਸਤੰਬਰ ਨੂੰ ਅਦਾਲਤ `ਚ ਮਾਮਲੇ ਦੀ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਅਦਾਲਤ ਨੇ ਸੀਬੀਐਫਸੀ ਨੂੰ ਵੀ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਫਿਲਮ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਹੈ, ਸੀਬੀਐਫਸੀ ਗਣਪਤੀ ਤਿਉਹਾਰ ਦੇ ਨਾਂ `ਤੇ ਛੁੱਟੀ ਦਾ ਕਹਿ ਕੇ ਸਰਟੀਫਿਕੇਟ ਦੇ ਮੁੱਦੇ `ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।
ਦੱਸਣਯੋਗ ਹੈ ਕਿ ਜ਼ੀ ਐਂਟਰਟੇਨਮੈਂਟ ਇਸ ਮਾਮਲੇ ਵਿੱਚ ਪਟੀਸ਼ਨਰ ਹੈ ਜੋ ਫਿਲਮ ਨਾਲ ਇੱਕ ਐਸੋਸੀਏਟ ਮੇਕਰ ਯਾਨੀ ਸਹਿ-ਨਿਰਮਾਤਾ ਵਜੋਂ ਜੁੜਿਆ ਹੋਇਆ ਹੈ। ਉਨ੍ਹਾਂ ਵੱਲੋਂ ਸੀਨੀਅਰ ਵਕੀਲ ਵੈਂਕਟੇਸ਼ ਢੌਂਡ ਅਦਾਲਤ ਵਿੱਚ ਪੇਸ਼ ਹੋਏ। ਐਡਵੋਕੇਟ ਅਭਿਨਵ ਚੰਦਰਚੂੜ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਵੱਲੋਂ ਪੇਸ਼ ਹੋਏ। ਸੁਣਵਾਈ ਦੌਰਾਨ ਅਦਾਲਤ ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤਾ ਕਿ ਉਹ ਫਿਲਮ ਬਾਰੇ ਪੇਸ਼ ਇਤਰਾਜ਼ਾਂ `ਤੇ ਵਿਚਾਰ ਕਰੇ ਅਤੇ 18 ਸਤੰਬਰ ਤੱਕ ਇਸ ਦਾ ਸਰਟੀਫਿਕੇਟ ਜਾਰੀ ਕਰੇ।
ਜਸਟਿਸ ਬੀਪੀ ਕੋਲਾਬਾਵਾਲਾ ਅਤੇ ਜਸਟਿਸ ਫਿਰਦੌਸ ਪੂਨਾਵਾਲਾ ਦੇ ਬੈਂਚ ਨੇ ਨਿਰਮਾਤਾ ਦੀ ਦਲੀਲ ਨੂੰ ਸਵੀਕਾਰ ਕਰ ਲਿਆ ਕਿ ਸਰਟੀਫਿਕੇਟ ਤਿਆਰ ਹੈ ਪਰ ਜਾਰੀ ਨਹੀਂ ਕੀਤਾ ਗਿਆ। ਬੈਂਚ ਨੇ ਕਿਹਾ ਕਿ ਜਦੋਂ ਫਿਲਮ ਦੇ ਨਿਰਮਾਤਾਵਾਂ ਨੂੰ ਪਹਿਲਾਂ ਆਨਲਾਈਨ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ, ਤਾਂ ਸੀਬੀਐਫਸੀ ਦੀ ਇਹ ਦਲੀਲ ਕਿ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਇਸ `ਤੇ ਚੇਅਰਮੈਨ ਦੇ ਦਸਤਖਤ ਨਹੀਂ ਸਨ।