ਪੁਲਸ ਥਾਣਾ ਖਿਲਚੀਆਂ ਵਲੋਂ ਮੋਟਰ ਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Tuesday, 03 September, 2024, 05:17 PM

ਪੁਲਸ ਥਾਣਾ ਖਿਲਚੀਆਂ ਵਲੋਂ ਮੋਟਰ ਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਰਈਆ : ਪੁਲਸ ਥਾਣਾ ਖਿਲਚੀਆਂ ਨੇ ਮੋਟਰ ਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਦੇ ਅੱਠ ਮੋਟਰ ਸਾਈਕਲ ਅਤੇ ਤਿੰਨ ਪਿਸਟਲ ਬਰਾਮਦ ਕੀਤੇ ਹਨ। ਥਾਣਾ ਖਿਲਚੀਆਂ ਮੁਖੀ ਬਿਕਰਮਜੀਤ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਪੁਲੀਸ ਟੀਮ ਵਲੋਂ ਵਿਗਿਆਨਕ ਤੱਥਾਂ ਅਧਾਰ ’ਤੇ ਪੁਲੀਸ ਥਾਣੇ ਵਿਚ ਧਾਰਾ 304, 3(5) ਬੀਐਨਐੱਸ ਤਹਿਤ ਤਫ਼ਤੀਸ਼ ਕਰਦੇ ਹੋਏ ਆਤਮਾ ਸਿੰਘ ਉਰਫ਼ ਰਣਜੀਤ ਸਿੰਘ ਵਾਸੀ ਜਹਾਂਗੀਰ ਕਲਾ ਥਾਣਾ ਗੋਇੰਦਵਾਲ, ਬੇਅੰਤ ਸਿੰਘ ਉਰਫ਼ ਜਸ਼ਨ ਸਿੰਘ, ਵਾਸੀ ਜਹਾਂਗੀਰ ਕਾਲੋਨੀ ਅਤੇ ਅਰਸ਼ਦੀਪ ਸਿੰਘ ਉਰਫ਼ ਢੇਲਾ, ਵਾਸੀ ਜਹਾਂਗੀਰ ਖ਼ੁਰਦ ਆਦਿ ਨੂੰ ਨਾਮਜ਼ਦ ਕੀਤਾ ਗਿਆ ਸੀ।ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਪੁੱਛਗਿੱਛ ਰਾਹੀਂ ਉਨ੍ਹਾਂ ਕੋਲੋਂ ਕੁੱਲ ਅੱਠ ਚੋਰੀ ਕੀਤੇ ਜਾਂ ਖੋਹੇ ਗਏ ਮੋਟਰ ਸਾਈਕਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਹੋਰ ਦੋਸ਼ੀਆਂ ਕੋਲੋਂ ਤਿੰਨ ਮੋਟਰ ਸਾਈਕਲ ਅਤੇ ਤਿੰਨ ਪਿਸਟਲ ਬਰਾਮਦ ਕਰ ਕੇ ਕੇਸ ਦਰਜ ਕੀਤਾ ਗਿਆ ਹੈ।