ਹਰਿਆਣਾ ਕਾਂਗਰਸ ਨੇ 66 ਸੀਟਾਂ `ਤੇ ਨਾਵਾਂ ਨੂੰ ਅੰਤਿਮ ਰੂਪ ਦਿੰਦਿਆਂ ਬਾਕੀ 24 ਸੀਟਾਂ ਲਈ ਬਣਾਈ ਸਬ-ਕਮੇਟੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 04 September, 2024, 11:23 AM

ਹਰਿਆਣਾ ਕਾਂਗਰਸ ਨੇ 66 ਸੀਟਾਂ `ਤੇ ਨਾਵਾਂ ਨੂੰ ਅੰਤਿਮ ਰੂਪ ਦਿੰਦਿਆਂ ਬਾਕੀ 24 ਸੀਟਾਂ ਲਈ ਬਣਾਈ ਸਬ-ਕਮੇਟੀ
ਚੰਡੀਗੜ੍ਹ : ਕੇਂਦਰੀ ਕਾਂਗਰਸ ਚੋਣ ਕਮੇਟੀ ਨੇ ਦਿੱਲੀ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਲਈ 66 ਸੀਟਾਂ ਲਈ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਬਾਕੀ 24 ਸੀਟਾਂ ਲਈ ਸਬ-ਕਮੇਟੀ ਬਣਾਈ ਗਈ ਹੈ। ਇਹ ਜਾਣਕਾਰੀ ਹਰਿਆਣਾ ਦੇ ਇੰਚਾਰਜ ਦੀਪਕ ਬਾਬਰੀਆ ਨੇ ਦਿੱਤੀ। ਬਾਕੀ 41 ਸੀਟਾਂ `ਤੇ ਕਾਂਗਰਸ ਦੇ ਉਮੀਦਵਾਰਾਂ ਦਾ ਫੈਸਲਾ ਕਰਨ ਲਈ ਮੰਗਲਵਾਰ ਸ਼ਾਮ ਨੂੰ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ।