10 ਹਜ਼ਾਰ ਵਿੱਚੋਂ 1 ਹਜ਼ਾਰ ਲੋਕ ਨਹੀਂ ਕਰਦੇ ਕੰਡੋਮ ਦੀ ਵਰਤੋਂ : ਨੈਸ਼ਨਲ ਫੈਮਿਲੀ ਹੈਲਥ ਡਿਪਾਰਟਮੈਂਟ
10 ਹਜ਼ਾਰ ਵਿੱਚੋਂ 1 ਹਜ਼ਾਰ ਲੋਕ ਨਹੀਂ ਕਰਦੇ ਕੰਡੋਮ ਦੀ ਵਰਤੋਂ : ਨੈਸ਼ਨਲ ਫੈਮਿਲੀ ਹੈਲਥ ਡਿਪਾਰਟਮੈਂਟ
ਨਵੀਂ ਦਿੱਲੀ : ਡਾਕਟਰ ਅਤੇ ਮੈਡੀਕਲ ਸਾਇੰਸ ਵਲੋਂ ਕਈ ਬਿਮਾਰੀਆਂ ਤੋਂ ਬਚਣ ਲਈ ਜਿਨਸੀ ਸੰਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਪਰ ਹਾਲਾਤ ਅਜਿਹੇ ਹੋਏ ਪਏ ਹਨ ਕਿ ਨੌਜਵਾਨਾਂ ਵਿੱਚ ਕੰਡੋਮ ਦੀ ਵਰਤੋਂ ਲਗਾਤਾਰ ਘਟਦੀ ਜਾ ਰਹੀ ਹੈ।
ਨੈਸ਼ਨਲ ਫੈਮਿਲੀ ਸਰਵੇ ਮੁਤਾਬਕ ਭਾਰਤ ਵਿੱਚ 6 ਫੀਸਦੀ ਲੋਕ ਕੰਡੋਮ ਬਾਰੇ ਨਹੀਂ ਜਾਣਦੇ। ਕੰਡੋਮ ਬਾਰੇ ਸਿਰਫ 94 ਫੀਸਦੀ ਲੋਕ ਜਾਣਦੇ ਹਨ। ਭਾਰਤ ਵਿੱਚ ਹਰ ਸਾਲ ਔਸਤਨ 33.07 ਕਰੋੜ ਕੰਡੋਮ ਖਰੀਦੇ ਜਾਂਦੇ ਹਨ। ਯੂਪੀ ਦੀ ਗੱਲ ਕਰੀਏ ਤਾਂ ਇੱਥੇ ਹਰ ਸਾਲ 5.3 ਕਰੋੜ ਕੰਡੋਮ ਦੀ ਖਪਤ ਹੁੰਦੀ ਹੈ। ਇਹ ਅੰਕੜਾ ਬਾਕੀ ਰਾਜਾਂ ਨਾਲੋਂ ਕਿਤੇ ਵੱਧ ਹੈ। 2024 ਦੇ ਅੰਤ ਤੱਕ ਯੂਪੀ ਦੀ ਆਬਾਦੀ 22 ਕਰੋੜ ਨੂੰ ਪਾਰ ਕਰ ਜਾਵੇਗੀ। ਭਾਰਤ ਵਿੱਚ ਕਿਸ ਰਾਜ ਦੇ ਲੋਕ ਸਭ ਤੋਂ ਵੱਧ ਕੰਡੋਮ ਦੀ ਵਰਤੋਂ ਕਰਦੇ ਹਨ? ਅਤੇ ਕਿਹੜੇ ਰਾਜ ਦੇ ਲੋਕ ਕੰਡੋਮ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦੇ? ਜਾਣੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ।ਨੈਸ਼ਨਲ ਫੈਮਿਲੀ ਹੈਲਥ ਡਿਪਾਰਟਮੈਂਟ ਦੇ ਸਰਵੇਖਣ ਅਨੁਸਾਰ, ਦਾਦਰਾ ਨਗਰ ਹਵੇਲੀ ਭਾਰਤ ਵਿੱਚ ਇੱਕੋ ਇੱਕ ਅਜਿਹੀ ਥਾਂ ਹੈ ਜਿੱਥੇ ਕੰਡੋਮ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇੱਥੇ 10 ਹਜ਼ਾਰ ਜੋੜਿਆਂ ਵਿੱਚੋਂ 993 ਜੋੜੇ ਸੈਕਸ ਕਰਦੇ ਸਮੇਂ ਕੰਡੋਮ ਦੀ ਵਰਤੋਂ ਕਰਦੇ ਹਨ। ਦੂਜੇ ਸਥਾਨ ‘ਤੇ ਆਂਧਰਾ ਪ੍ਰਦੇਸ਼ ਹੈ। ਜਿੱਥੇ 10 ਹਜ਼ਾਰ ਵਿੱਚੋਂ 978 ਜੋੜੇ ਕੰਡੋਮ ਦੀ ਵਰਤੋਂ ਕਰਦੇ ਹਨ।ਦੱਸਣਯੋਗ ਹੈ ਕਿ ਕੰਡੋਮ ਕੋਈ ਬੁਰੀ ਚੀਜ਼ ਨਹੀਂ ਹੈ ਬਲਕਿ ਇਹ ਦੋਹਾਂ ਦੀ ਸਿਹਤ ਦੀ ਰੱਖਿਆ ਕਰਦਾ ਹੈ।