ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪਹਿਲੀ ਹੰਗਾਮੀ ਮੀਟਿੰਗ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 31 August, 2024, 03:15 PM

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪਹਿਲੀ ਹੰਗਾਮੀ ਮੀਟਿੰਗ ਜਾਰੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪ੍ਰਜੀਡੀਅਮ ਸਮੇਤ ਐਲਾਨੀ ਐਗਜੀਕਿਉਟਿਵ ਕਮੇਟੀ ਅਤੇ ਸਲਾਹਕਾਰ ਬੋਰਡ ਦੀ ਪਹਿਲੀ ਜ਼ਰੂਰੀ ਹੰਗਾਮੀ ਮੀਟਿੰਗ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਏਸ ਵੇਲੇ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ 30 ਚੰਡੀਗੜ ਵਿਖੇ ਜਾਰੀ ਹੈ। ਪ੍ਰਜੀਡੀਅਮ ਸਮੇਤ ਸਲਾਹਕਾਰ ਬੋਰਡ ਅਤੇ ਐਗਜੀਕਿਉਟਿਵ ਦੇ ਨਵੇਂ ਬਣੇ ਸਾਰੇ ਮੈਂਬਰ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਦੱਸ ਦਈਏ ਕੀ ਬੀਤੇ ਕੱਲ੍ਹ ਹੀ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ ਅਤੇ ਓਸ ਤੇ ਚਰਚਾ ਵੀ ਯਕੀਨੀ ਹੋਊਗੀ।