‘ਸਰਕਾਰ ਜਨਤਾ ਕੇ ਦੁਆਰ’ ਪ੍ਰੋਗਰਾਮ ਦੌਰਾਨ ਮੂੰਹ ਵਿੱਚ ਗੁਟਖਾ ਪਾ ਕੇ ਆਉਣ ਤੇ ਮੰਤਰੀ ਨੇ ਦਿੱਤੇ ਪਟਵਾਰੀ ਖਿਲਾਫ਼ ਕਾਰਵਾਈ ਦੇ ਹੁਕਮ

ਦੁਆਰਾ: Punjab Bani ਪ੍ਰਕਾਸ਼ਿਤ :Saturday, 31 August, 2024, 02:11 PM

‘ਸਰਕਾਰ ਜਨਤਾ ਕੇ ਦੁਆਰ’ ਪ੍ਰੋਗਰਾਮ ਦੌਰਾਨ ਮੂੰਹ ਵਿੱਚ ਗੁਟਖਾ ਪਾ ਕੇ ਆਉਣ ਤੇ ਮੰਤਰੀ ਨੇ ਦਿੱਤੇ ਪਟਵਾਰੀ ਖਿਲਾਫ਼ ਕਾਰਵਾਈ ਦੇ ਹੁਕਮ
ਦੇਹਰਾਦੂਨ : ਰਿਸ਼ੀਕੇਸ਼ ਵਿਖੇ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਸਰਕਾਰ ਜਨਤਾ ਕੇ ਦੁਆਰ ਵਿਚ ਇਕ ਪਟਵਾਰੀ ਵਲੋਂ ਜਦੋਂ ਮੰਤਰੀ ਦੇ ਅੱਗੇ ਮੂੰਹ ਵਿਚ ਗੁਟਕਾ ਪਾ ਕੇ ਆਇਆ ਗਿਆ ਤਾਂ ਮੰਤਰੀ ਪ੍ਰੇਮ ਚੰਦ ਅਗਰਵਾਲ ਵਲੋਂ ਤੁਰੰਤ ਪਟਵਾਰੀ ਖਿਲਾਫ਼ ਕਾਰਵਾਈ ਦੇ ਹੁਕਮ ਦਾਗੇ ਗਏ। ਦੱੱਸਣਯੋਗ ਹੈ ਕਿ ਉਕਤ ਪ੍ਰੋਗਰਾਮ ਦੌਰਾਨ ਜਦੋਂ ਮੰਤਰੀ ਲੋਕਾਂ ਦੀਆਂ ਸਿਕਾਇਤਾਂ ਸੁਣ ਰਹੇ ਸਨ ਤਾਂ ਪਟਵਾਰੀ ਖਿਲਾਫ਼ ਇਕ ਨੌਜਵਾਨ ਵਲੋਂ ਸਿ਼ਕਾਇਤ ਦਿੱਤੀ ਗਈ ਸੀ ਕਿ ਪਟਵਾਰੀ ਲੋਕਾਂ ਦੇ ਫੋਨ ਦਾ ਕਦੇ ਵੀ ਜਵਾਬ ਨਹੀਂ ਦਿੰਦੇ ਤੇ ਨਾ ਹੀ ਸਮੱਸਿਆਵਾਂ ਸੁਣਦੇ ਹਨ। ਜਿਸ ਤੇ ਜਦੋ਼ ਮੰਤਰੀ ਪ੍ਰੇਮ ਚੰਦ ਅਗਰਵਾਲ ਵਲੋਂ ਹਾਲੇ ਪਟਵਾਰੀ ਤੋਂ ਪੁੱਛਗਿੱਛ ਕੀਤੀ ਹੀ ਜਾ ਰਹੀ ਸੀ ਤਾਂ ਇਸ ਸਭ ਦੇ ਚਲਦਿਆਂ ਪਟਵਾਰੀ ਵਲੋਂ ਮੂੰਹ ਵਿਚ ਪਾਏ ਹੋਏ ਗੁਟਕੇ ਨੂੰ ਚਬਾਉਣਾ ਜਾਰੀ ਰੱਖਿਆ ਗਿਆ। ਜਿਸ ਤੇ ਮੰਤਰੀ ਪ੍ਰੇਮ ਚੰਦ ਅਗਰਵਾਲ ਨੇ ਤੁਰੰਤ ਪਟਵਾਰੀ ਖਿਲਾਫ਼ ਕਾਰਵਾਈ ਲਈ ਹੁਕਮ ਦਾਗੇ।