ਪੁਲਸ ਨੇ ਕੀਤਾ ਪੀੜਤਾ ਅਤੇ ਉਸ ਦੇ ਪਿਤਾ ਦੀ ਸਿ਼ਕਾਇਤ ‘ਤੇ ਤਾਂਤਰਿਕ ਮੁਹੰਮਦ ਸ਼ਰੀਫ ਨੂੰ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 31 August, 2024, 10:55 AM

ਪੁਲਸ ਨੇ ਕੀਤਾ ਪੀੜਤਾ ਅਤੇ ਉਸ ਦੇ ਪਿਤਾ ਦੀ ਸਿ਼ਕਾਇਤ ‘ਤੇ ਤਾਂਤਰਿਕ ਮੁਹੰਮਦ ਸ਼ਰੀਫ ਨੂੰ ਗ੍ਰਿਫਤਾਰ
ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀਦੇ ਕਾਂਝਵਾਲਾ ਇਲਾਕੇ ਵਿਚ ਇੱਕ ਵਿਅਕਤੀ ਜੋ ਕਿ ਸ਼ਮਸ਼ਾਨਘਾਟ ਕੋਲ ਤੰਤਰ ਮੰਤਰ ਦੀ ਵਰਤੋਂ ਕਰਦਿਆਂ ਝਾੜ ਫੂਕ ਕਰਦਾ ਹੈ ਵਲੋਂ 12 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ । ਉਕਤ ਘਟਨਾਕ੍ਰਮ ਸਬੰਧੀ ਪੀੜਤਾ ਅਤੇ ਉਸ ਦੇ ਪਿਤਾ ਦੀ ਸਿ਼ਕਾਇਤ ‘ਤੇ ਪੁਲਸ ਨੇ ਤਾਂਤਰਿਕ ਮੁਹੰਮਦ ਸ਼ਰੀਫ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਸੀਪੀ ਰੋਹਿਣੀ ਡਾ. ਜੀ. ਆਈ. ਐਸ. ਸਿੰਧੂ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਪਿਤਾ ਅਤੇ ਭਰਾ ਨਾਲ ਕਾਂਝਵਾਲਾ ਇਲਾਕੇ ‘ਚ ਰਹਿੰਦੀ ਹੈ। ਪੀੜਤ ਲੜਕੀ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ।