ਐਮਆਈ-17 ਹੈਲੀਕਾਪਟਰ ਤੋਂ ਨੁਕਸਾਨੇ ਗਏ ਹੈਲੀਕਾਪਟਰ ਨੂੰ ਲਿਜਾਂਦੇ ਸਮੇਂ ਵਾਪਰਿਆ ਹਾਦਸਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 31 August, 2024, 11:08 AM

ਐਮਆਈ-17 ਹੈਲੀਕਾਪਟਰ ਤੋਂ ਨੁਕਸਾਨੇ ਗਏ ਹੈਲੀਕਾਪਟਰ ਨੂੰ ਲਿਜਾਂਦੇ ਸਮੇਂ ਵਾਪਰਿਆ ਹਾਦਸਾ
ਕੇਦਾਰਨਾਥ : ਭਾਰਤ ਦੇ ਕੇਦਾਰਨਾਥ ਵਿਖੇ ਐਮਆਈ-17 ਹੈਲੀਕਾਪਟਰ ਤੋਂ ਨੁਕਸਾਨੇ ਗਏ ਹੈਲੀਕਾਪਟਰ ਨੂੰ ਲਿਜਾਂਦੇ ਸਮੇਂ ਹਾਦਸਾ ਵਾਪਰ ਗਿਆ। ਨੁਕਸਦਾਰ ਹੈਲੀਕਾਪਟਰ ਉਡਾਣ ਦੌਰਾਨ ਲੈਚ ਚੇਨ ਟੁੱਟਣ ਕਾਰਨ ਹੇਠਾਂ ਡਿੱਗ ਗਿਆ। ਪਹਾੜਾਂ ਵਿਚਕਾਰ ਜ਼ਮੀਨ `ਤੇ ਡਿੱਗਣ ਤੋਂ ਬਾਅਦ ਹੈਲੀਕਾਪਟਰ ਮਲਬੇ `ਚ ਬਦਲ ਗਿਆ। ਦੀ ਟੀਮ ਮੌਕੇ `ਤੇ ਪਹੁੰਚ ਗਈ ਹੈ। ਹੈਲੀਕਾਪਟਰ ਦਾ ਮਲਬਾ ਹਟਾਇਆ ਜਾ ਰਿਹਾ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਜਾਣਕਾਰੀ ਮੁਤਾਬਕ ਜਿਸ ਥਾਂ `ਤੇ ਹੈਲੀਕਾਪਟਰ ਡਿੱਗਿਆ ਉਹ ਹੈਲੀ ਥਰੂ ਕੈਂਪ ਨੇੜੇ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਮੌਕੇ `ਤੇ ਮੌਜੂਦ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਰੈਸ਼ ਹੋਇਆ ਹੈਲੀਕਾਪਟਰ ਜੂਨ ਮਹੀਨੇ `ਚ ਕੇਦਾਰਨਾਥ ਧਾਮ `ਚ ਟੁੱਟ ਗਿਆ ਸੀ। ਫੌਜ ਦੇ -17 ਹੈਲੀਕਾਪਟਰ ਰਾਹੀਂ ਮੁਰੰਮਤ ਲਈ ਉਸ ਨੂੰ ਬਚਾ ਕੇ ਗੌਚਰ ਲਿਜਾਇਆ ਜਾ ਰਿਹਾ ਸੀ। ਨੁਕਸਦਾਰ ਹੈਲੀਕਾਪਟਰ ਉਚਾਈ ਤੋਂ ਡਿੱਗਣ ਤੋਂ ਬਾਅਦ ਟੁਕੜੇ-ਟੁਕੜੇ ਹੋ ਗਿਆ।