ਸੋਲਨ ਦੇ ਘਰ ਵਿਚ ਫਰਿਜ਼ ਵਿਚ ਧਮਾਕਾ ਹੋਣ ਨਾਲ ਦੋ ਜਣੇ ਹੋਏ ਜ਼ਖਮੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 31 August, 2024, 09:57 AM

ਸੋਲਨ ਦੇ ਘਰ ਵਿਚ ਫਰਿਜ਼ ਵਿਚ ਧਮਾਕਾ ਹੋਣ ਨਾਲ ਦੋ ਜਣੇ ਹੋਏ ਜ਼ਖਮੀ
ਬੱਦੀ : ਭਾਰਤ ਦੇਸ਼ ਦੇ ਠੰਡੇ ਠਾਰ ਸੂਬੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿ਼ਲ੍ਹੇ ਦੇ ਬੱਦੀ ਬਰੋਟੀਵਾਲਾ ਵਿੱਚ ਇੱਕ ਘਰ ਵਿੱਚ ਰੱਖੇ ਫਰਿੱਜ ਵਿੱਚ ਇਕਦਮ ਧਮਾਕਾ ਹੋ ਗਿਆ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਦੇਖਣ ਤੇ ਸੁਣਨ ਵਾਲਿਆਂ ਨੂੰ ਇੰਝ ਲੱਗਿਆ ਕਿ ਜਿਵੇਂ ਕੋਈ ਬੰਬ ਹੀ ਫਟ ਗਿਆ ਹੋਵੇ। ਦੱਯਣਯੋਗ ਹੈ ਕਿ ਉਪਰੋਕਤ ਘਟਨਾ ਲੰਘੀ ਸਵੇਰ ਨੂੰ ਬੜੋਤੀਵਾਲਾ ਦੇ ਝਰਮਜਰੀ ਨੇੜੇ ਪਲੰਖਾਵਾਲਾ ‘ਚ ਵਾਪਰੀ, ਜਿਸ ਕਾਰਨ ਘਰ ਵਿਚ ਪਏ ਫਰਿੱਜ ‘ਚ ਧਮਾਕਾ ਹੋ ਗਿਆ ਅਤੇ ਦੋ ਨੌਜਵਾਨ ਜ਼ਖਮੀ ਹੋ ਗਏ। ਦੋਵਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਮਰੇ ਦੀਆਂ ਕੰਧਾਂ ਵੀ ਢਹਿ ਗਈਆਂ।
