ਨਿਗਮ ਕਰੇਗੀ ਨਿਗਮ ਦੀ ਹਦੂਦ ਅਧੀਨ ਆਉਣ ਵਾਲੇ ਕਿਸੇ ਵੀ ਵਿਅਕਤੀ ਕੋਲ 2 ਤੋਂ ਵੱਧ ਕੁੱਤੇ ਹੋਣ ਤੇ ਸਖ਼ਤ ਕਾਰਵਾਈ

ਨਿਗਮ ਕਰੇਗੀ ਨਿਗਮ ਦੀ ਹਦੂਦ ਅਧੀਨ ਆਉਣ ਵਾਲੇ ਕਿਸੇ ਵੀ ਵਿਅਕਤੀ ਕੋਲ 2 ਤੋਂ ਵੱਧ ਕੁੱਤੇ ਹੋਣ ਤੇ ਸਖ਼ਤ ਕਾਰਵਾਈ
ਕਾਂਗੜਾ : ਹਿਮਾਚਲ ਦੇ ਧਰਮਸ਼ਾਲਾ ਨਗਰ ਨਿਗਮ ਵੱਲੋਂ ਕਈ ਸਖ਼ਤ ਫੈਸਲੇ ਲੈਂਦਿਆਂ ਆਖਿਆ ਗਿਆ ਹੈ ਕਿ ਨਗਰ ਨਿਗਮ ਦੀ ਹਦੂਦ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਕੋਲ ਜੇਕਰ 2 ਤੋਂ ਵੱਧ ਕੁੱਤੇ ਪਾਏ ਗਏ ਤਾਂ ਨਗਰ ਨਿਗਮ ਵੱਲੋਂ ਉਸ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੇਕਰ ਕੋਈ ਵੀ ਸਾਥੀ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਨਗਰ ਨਿਗਮ ਖੇਤਰ ਵਿੱਚ ਇਸ਼ਤਿਹਾਰੀ ਹੋਰਡਿੰਗ ਲਗਾਉਂਦਾ ਹੈ ਤਾਂ ਉਸ ਨੂੰ 5000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਦੋ ਤੋਂ ਵੱਧ ਕੁੱਤੇ ਰੱਖਣ ‘ਤੇ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਮੇਅਰ ਨੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਚੰਡੀਗੜ੍ਹ ਦੀ ਤਰਜ਼ ‘ਤੇ ਲਿਆ ਹੈ।
ਨਗਰ ਨਿਗਮ ਦੀ ਮੇਅਰ ਮੀਨੂੰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਵੱਲੋਂ ਸਿ਼ਕਾਇਤ ਮਿਲੀ ਸੀ ਕਿ ਉਸ ਨੇ ਆਪਣੇ ਘਰ ਵਿੱਚ 10-15 ਕੁੱਤੇ ਰੱਖੇ ਹੋਏ ਹਨ, ਇਸ ਨਾਲ ਆਂਢ-ਗੁਆਂਢ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਆਂਢ-ਗੁਆਂਢ ਵਿੱਚ ਵੀ ਗੰਦਗੀ ਫੈਲਦੀ ਹੈ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਮੇਅਰ ਮੀਨੂੰ ਸ਼ਰਮਾ ਦਾ ਕਹਿਣਾ ਹੈ ਕਿ ਜਿਵੇਂ ਹੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ, ਉਨ੍ਹਾਂ ਨੂੰ ਕਈ ਫੋਨ ਆਏ, ਜਿਸ ਵਿਚ ਉਸ ਨੂੰ ਕਿਹਾ ਗਿਆ ਸੀ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ।
