ਲੁਧਿਆਣਾ ਵਿਚ ਸਿੰਧੀ ਬੇਕਰੀ ਦੇ ਮਾਲਕ ਨਵੀਨ `ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਚਲਾਈਆਂ ਗੋਲ਼ੀਆਂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 28 August, 2024, 06:56 PM

ਲੁਧਿਆਣਾ ਵਿਚ ਸਿੰਧੀ ਬੇਕਰੀ ਦੇ ਮਾਲਕ ਨਵੀਨ `ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਚਲਾਈਆਂ ਗੋਲ਼ੀਆਂ
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸ਼ਹਿਰ ਦੀ ਮਸ਼ਹੂਰ ਸਿੰਧੀ ਬੇਕਰੀ ਦੇ ਮਾਲਕ ਨਵੀਨ `ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੇ ਪੁਲਸ ਅਧਿਕਾਰੀ ਮੌਕੇ `ਤੇ ਪਹੁੰਚੇ। ਜ਼ਖ਼ਮੀ ਮਾਲਕ ਅਤੇ ਇਕ ਹੋਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਐਕਟਿਵਾ `ਤੇ ਆਏ ਦੋਵੇਂ ਨੌਜਵਾਨ ਪਟਕੇ ਪਹਿਨੇ ਹੋਏ ਸਨ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।