ਨਿਹੰਗ ਦੇ ਭੇਸ ਵਿਚ ਚੰਦਾ ਮੰਗਣ ਵੜੇ ਵਿਅਕਤੀ ਨੇ ਟੈ੍ਰਵਲ ਏਜੰਸੀ ਦੇ ਮਾਲਕ ਤੋਂ ਧਮਕਾ ਕੇ ਮੰਗੀ ਫਿਰੌਤੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 28 August, 2024, 04:43 PM

ਨਿਹੰਗ ਦੇ ਭੇਸ ਵਿਚ ਚੰਦਾ ਮੰਗਣ ਵੜੇ ਵਿਅਕਤੀ ਨੇ ਟੈ੍ਰਵਲ ਏਜੰਸੀ ਦੇ ਮਾਲਕ ਤੋਂ ਧਮਕਾ ਕੇ ਮੰਗੀ ਫਿਰੌਤੀ
ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਫਾਸਟਵੇਅ ਟ੍ਰੈਵਲ ਏਜੰਸੀ ਦੇ ਮਾਲਕ ਵਿਜੇ ਅਰੋੜਾ ਦੇ ਦਫ਼ਤਰ ’ਚ ਨਿਹੰਗ ਦੇ ਭੇਸ ’ਚ ਇਕ ਵਿਅਕਤੀ ਦਾਖਲ ਹੋ ਗਿਆ ਅਤੇ ਉਸ ਨੂੰ ਧਮਕਾ ਕੇ ਫਿਰੌਤੀ ਦੀ ਮੰਗ ਕੀਤੀ। ਵਿਜੇ ਅਰੋੜਾ ਨੇ ਆਪਣੇ ਸਟਾਫ ਦੀ ਮਦਦ ਨਾਲ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਆਪਣੇ ਆਪ ਨੂੰ ਨਿਹੰਗ ਦੱਸਣ ਵਾਲੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਤੋਂ ਚੰਦੇ ਦੇ ਨਾਂ ’ਤੇ ਪੈਸੇ ਮੰਗੇ ਪਰ ਜਦੋਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਨਿਹੰਗ ਨੇ ਉਸ ਨੂੰ ਆਪਣੀ ਤਲਵਾਰ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ।