ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਸੀ ਐਮ ਭਗਵੰਤ ਮਾਨ ਨੇ ਕੀਤਾ ਸਵਾਗਤ

ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਸੀ ਐਮ ਭਗਵੰਤ ਮਾਨ ਨੇ ਕੀਤਾ ਸਵਾਗਤ
ਗਿੱਦੜਬਾਹਾ : ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲੰਮੀ ਵੀਡੀਓ ਰਾਹੀਂ ਅਲਵਿਦਾ ਕਹਿਣ ਵਾਲੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਨੇ ਖਾਸ ਤੌਰ ਤੇ ਆਯੋਜਿਤ ਕੀਤੇ ਇਕ ਸਿਆਸੀ ਪ੍ਰੋਗਰਾਮ ‘ਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ‘ਚ ਜੀ ਆਇਆ ਆਖਿਆ ਹੈ। ਇਸ ਮੌਕੇ ਮਾਨ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਨ ਵਰਕਰਾਂ ‘ਚ ਵਸਦੀ ਹੈ਼। ਸੀਐਮ ਮਾਨ ਨੇ ਡਿੰਪੀ ਢਿੱਲੋਂ ਅਤੇ ਉਨ੍ਹਾਂ ਦੇ ਵਰਕਰਾਂ ਦਾ ਪਾਰਟੀ ‘ਚ ਆਉਣ ‘ਤੇ ਸਵਾਗਤ ਕੀਤਾ ਹੈ। ਮਾਨ ਨੇ ਕਿਹਾ ਕਿ ਉਹ ਗਿੱਦੜਬਾਹੇ ਦੇ ਪਿੰਡਾਂ ਦੇ ਚੰਗੀ ਤਰਾਂ ਵਾਕਫ਼ ਹਨ ਅਤੇ ਲੋਕਾਂ ਦੇ ਪਿਆਰ ਦੇ ਸਦਾ ਰਿਣੀ ਹਨ। ਇਸ ਮੌਕੇ ਉਨ੍ਹਾਂ ਸਿਆਸਤ ‘ਚ ਪਰਿਵਾਰਵਾਦ ‘ਤੇ ਚੋਟ ਕਰਦਿਆਂ ਕਿਹਾ ਕਿ ਕੁਝ ਬੰਦੇ ਪਾਰਟੀਆਂ ਛੱਡ ਦਿੰਦੇ ਹਨ ਅਤੇ ਕੁਝ ਪਾਰਟੀਆਂ ਆਪਣੇ ਪਰਿਵਾਰ ਲਈ ਬੰਦੇ ਛੱਡ ਦਿੰਦੀਆਂ ਹਨ।
