ਚੰਬਾ ਜਿਲ੍ਹੇ ਵਿਚ ਐੱਮਯੂਵੀ ਖੱਡ ’ਚ ਡਿੱਗਣ ਕਾਰਨ 4 ਮੌਤਾਂ ਤੇ 7 ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 28 August, 2024, 03:24 PM

ਚੰਬਾ ਜਿਲ੍ਹੇ ਵਿਚ ਐੱਮਯੂਵੀ ਖੱਡ ’ਚ ਡਿੱਗਣ ਕਾਰਨ 4 ਮੌਤਾਂ ਤੇ 7 ਜ਼ਖ਼ਮੀ
ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ-ਭਰਮਣੀ ਮਾਤਾ ਸੜਕ ‘ਤੇ ਅੱਜ ਮਨੀਮਹੇਸ਼ ਜਾ ਰਹੇ ਐੱਮਯੂਵੀ ਦੇ ਖੱਡ ‘ਚ ਡਿੱਗਣ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਭਰਮੌਰ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 65 ਕਿਲੋਮੀਟਰ ਦੂਰ ਕਲੋਟੀ ਵਿਖੇ ਸਵੇਰੇ 9 ਵਜੇ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਜ਼ਖ਼ਮੀਆਂ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚ ਗਏ। ਪੁਲਸ ਅਤੇ ਹੋਮ ਗਾਰਡ ਦੇ ਜਵਾਨਾਂ ਸਮੇਤ ਐਮਰਜੰਸੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਭਰਮੌਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।