ਝੋਨੇ ਦੀ ਤਿਆਰ ਹੋ ਚੁੱਕੀ ਪੀ. ਆਰ. 126 ਕਿਸਮ ਖੜ੍ਹੀ ਕਰ ਸਕਦੀ ਹੈ ਸ਼ੈਲਰ ਮਾਲਕਾ ਲਈ ਸਮੱਸਿਆ
ਦੁਆਰਾ: Punjab Bani ਪ੍ਰਕਾਸ਼ਿਤ :Thursday, 29 August, 2024, 11:14 AM

ਝੋਨੇ ਦੀ ਤਿਆਰ ਹੋ ਚੁੱਕੀ ਪੀ. ਆਰ. 126 ਕਿਸਮ ਖੜ੍ਹੀ ਕਰ ਸਕਦੀ ਹੈ ਸ਼ੈਲਰ ਮਾਲਕਾ ਲਈ ਸਮੱਸਿਆ
ਜਲੰਧਰ : ਪਾਣੀ ਦੀ ਘੱਟ ਖ਼ਪਤ ਅਤੇ ਜਲਦੀ ਤਿਆਰ ਹੋਣ ਵਾਲੇ ਝੋਨੇ ਦੀ ਕਿਸਮ ਪੀ. ਆਰ. 126 ਦੀ ਬਿਜਾਈ ਇਸ ਵਾਰ ਪੰਜਾਬ ਵਿਚ ਕਾਫ਼ੀ ਜਿ਼ਆਦਾ ਹੋਈ ਹੈ ਅਤੇ ਇਹ ਫ਼ਸਲ ਜਲਦ ਹੀ ਪੰਜਾਬ ਦੀਆਂ ਮੰਡੀਆਂ ਵਿਚ ਆਉਣ ਵਾਲੀ ਹੈ ਪਰ ਸੂਬੇ ਦੇ ਜ਼ਿਆਦਾਤਰ ਸ਼ੈਲਰ ਮਾਲਕ ਇਸ ਕਿਸਮ ਦਾ ਝੋਨਾ ਲੈਣ ਵਿਚ ਆਨਾਕਾਨੀ ਕਰ ਸਕਦੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਸਾਹਮਣੇ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਹਨ। ਇਸ ਸਬੰਧੀ ਪੰਜਾਬ ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਇਸ ਕਿਸਮ ਦੇ ਇਕ ਕੁਇੰਟਲ ਝੋਨੇ ਵਿਚੋਂ 60 ਕਿਲੋ ਚੌਲ ਨਿਕਲਦੇ ਹਨ, ਜਦਕਿ ਸ਼ੈਲਰ ਮਾਲਕਾਂ ਨੂੰ ਸਰਕਾਰ ਨੂੰ 67 ਕਿਲੋ ਚੌਲ ਵਾਪਸ ਕਰਨੇ ਹੁੰਦੇ ਹਨ। ਇੰਨਾ ਘਾਟਾ ਸ਼ੈਲਰ ਮਾਲਕ ਸਹਿਣ ਨਹੀਂ ਕਰ ਸਕਣਗੇ।
