ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਡੇਰਾ ਜਗਮਾਲਵਾਲੀ ਦੇ ਮਹਾਰਾਜ ਬੀਰੇਂਦਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 29 August, 2024, 09:23 AM

ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਡੇਰਾ ਜਗਮਾਲਵਾਲੀ ਦੇ ਮਹਾਰਾਜ ਬੀਰੇਂਦਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਕਾਲਾਂਵਾਲੀ : ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਡੇਰਾ ਜਗਮਾਲਵਾਲੀ ਦੇ ਮਹਾਰਾਜ ਬੀਰੇਂਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੀ ਆਡੀਓ ਸੰਗਤ ਲਈ ਬਣੇ ਵਟਸਐਪ ਗਰੁੱਪ ਵਿੱਚ ਪਾਈ ਗਈ ਹੈ। ਇਸ 25 ਸੈਕਿੰਡ ਦੀ ਆਡੀਓ ਵਿੱਚ ਸੰਤ ਨੂੰ ਧਮਕੀ ਦਿੱਤੀ ਗਈ ਹੈ ਕਿ ਜਿੰਨੀ ਮਰਜ਼ੀ ਸੁਰੱਖਿਆ ਤਾਇਨਾਤ ਕਰ ਲਈ ਜਾਵੇ, ਉਸ ਨੂੰ ਮਾਰਨ ਵਿੱਚ ਸਿਰਫ਼ ਇੱਕ ਮਿੰਟ ਲੱਗੇਗਾ। ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਹੈ ਕਿ ਪੁਲਿਸ ਫੋਰਸ ਨੂੰ ਕੋਈ ਫਰਕ ਨਹੀਂ ਪਵੇਗਾ। ਡੇਰੇ ਦੇ ਬੁਲਾਰੇ ਵਿਸ਼ਨੂੰ ਜੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਪੁਲਿਸ ਨੂੰ ਸਿ਼ਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਸ ਨੂੰ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਆਡੀਓ ਸੰਗਤ ਦੇ ਇੱਕ ਵਟਸਐਪ ਗਰੁੱਪ ਵਿੱਚ ਪਾਈ ਗਈ ਸੀ, ਜਿਸ ਤੋਂ ਬਾਅਦ ਡੇਰਾ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਕੋਈ ਕੁਤਾਹੀ ਨਾ ਹੋਵੇ।