ਜਲੰਧਰ ਵਿਚ ਪੁਲਸ ਇਨਕਾਊਂਟਰ-ਮੁੱਠਭੇੜ ਵਿਚ ਪੁਲਸ ਦੀ ਗੋਲੀ ਨਾਲ ਇੱਕ ਨਸ਼ਾ ਤਸਕਰ ਜਖਮੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 28 August, 2024, 07:04 PM

ਜਲੰਧਰ ਵਿਚ ਪੁਲਸ ਇਨਕਾਊਂਟਰ-ਮੁੱਠਭੇੜ ਵਿਚ ਪੁਲਸ ਦੀ ਗੋਲੀ ਨਾਲ ਇੱਕ ਨਸ਼ਾ ਤਸਕਰ ਜਖਮੀ
ਜਲੰਧਰ:- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਨ ਦੇ ਹੁਕਮਾਂ ਤਹਿਤ ਅੱਜ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਟੁਕੜੀ ਚ ਵੱਲੋਂ ਸੂ ਮਿਲਣ ਤੇ ਜਦੋਂ ਨਸ਼ੇ ਦੇ ਤਸਕਰਾਂ ਨੂੰ ਘੇਰਾ ਪਾਇਆ ਹੋਇਆ ਸੀ ਤਾਂ ਨਸ਼ਾ ਤਸਕਰਾਂ ਵੱਲੋਂ ਪਾਰਟੀ ਤੇ ਗੋਲੀ ਚਲਾ ਦਿੱਤੀ ਗਈ ਜਿਸ ਦੇ ਜਵਾਬ ਚ ਪੁਲਿਸ ਵੱਲੋਂ ਵੀ ਗੋਲੀ ਚਲਾਈ ਜਿਸ ਕਾਰਨ ਨਸ਼ਾ ਤਸਕਰ ਨੂੰ ਗੋਲੀ ਲੱਗੀ ਜਿਸ ਕਾਰਨ ਉਸ ਨੂੰ ਜ਼ਖਮੀ ਹਾਲਤ ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਦੀ ਘੇਰਾਬੰਦੀ ਜਾਰੀ ਹੈ