ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਪ ਵਲੰਟੀਅਰਾਂ ਨੇ ਖੇਡਾਂ ਵਤਨ ਪੰਜਾਬ ਦੀਆਂ "ਮਸਾਲ ਮਾਰਚ" ਦਾ ਨਾਭਾ ਸ਼ਹਿਰ ਪੁੱਜਣ ਤੇ ਕੀਤਾ ਨਿੱਘਾ ਸਵਾਗਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 27 August, 2024, 05:47 PM

ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਪ ਵਲੰਟੀਅਰਾਂ ਨੇ ਖੇਡਾਂ ਵਤਨ ਪੰਜਾਬ ਦੀਆਂ “ਮਸਾਲ ਮਾਰਚ” ਦਾ ਨਾਭਾ ਸ਼ਹਿਰ ਪੁੱਜਣ ਤੇ ਕੀਤਾ ਨਿੱਘਾ ਸਵਾਗਤ
ਨਾਭਾ, 27 ਅਗਸਤ ()- ਪੰਜਾਬ ਸਰਕਾਰ ਵਲੋਂ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੁਰੂ ਹੋਣ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਆਗਾਜ਼ ਨੂੰ ਲੈ ਕੇ ਪਟਿਆਲਾ ਤੋਂ ਸੁਰੂ ਹੋਏ ਮਸ਼ਾਲ ਮਾਰਚ ਦਾ ਨਾਭਾ ਸ਼ਹਿਰ ਵਿੱਚ ਪੁੱਜਣ ਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਪਾਰਬਤੀ ਖੋਖਾ ਚੌਂਕ, ਵਿਖੇ ਹਲਕੇ ਦੇ ਵਲੰਟੀਅਰਾਂ ਤੇ ਨੌਜਵਾਨ ਸਾਥੀਆ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮਸਾਲ ਮਾਰਚ ਨੂੰ ਅਗਲੇ ਪੜਾਅ ਲਈ ਰਵਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਦੱਸਿਆ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ਦੇਸ਼ ਭਰ ਵਿੱਚ ਮਨਾਏ ਜਾਂਦੇ ਕੌਮੀ ਖੇਡ ਦਿਵਸ ਮੌਕੇ ਹੀਰੋਜ਼ ਸਟੇਡੀਅਮ ਸੰਗਰੂਰ ਤੋਂ ਪੰਜਾਬ ਦੀਆਂ ਖੇਡਾਂ ਦੇ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ 2024 “ਸੀਜ਼ਨ ਤੀਜਾ’ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਸਮੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ
ਇਨਾਂ ਖੇਡਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਦਿਲੀਂ ਚਾਅ ਹੈ ਉਥੇ ਹੀ ਖਿਡਾਰੀਆ ਅਤੇ ਨੌਜਵਾਨ ਵਰਗ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਊਕਿ ਇਨਾਂ ਖੇਡਾਂ ਵਿੱਚ ਹਰ ਵਰਗ ਤੇ ਹਰ ਉਮਰ ਦੇ ਖਿਡਾਰੀ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਦੇ ਹਨ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਦੱਸਿਆ ਕਿ ਇੱਕ ਸਤੰਬਰ ਨੂੰ ਸ਼ੁਰੂ ਹੋ ਰਹੀਆਂ ਇਹ ਖੇਡਾਂ ਵਿੱਚ ਪਹਿਲਾਂ ਬਲਾਕ ਪੱਧਰੀ, ਫਿਰ ਜ਼ਿਲ੍ਹਾ ਪੱਧਰੀ ਅਤੇ ਅੰਤ ਵਿੱਚ ਪੰਜਾਬ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਭਾਗ ਲੈਣ ਵਾਲੇ ਜੇਤੂ ਖਿਡਾਰੀਆ ਨੂੰ 9 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ ਅਤੇ ਇਸ ਵਾਰ ਕੁੱਲ 37 ਵੱਖ-2 ਤਰਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆ ਹਨ। ਉਨਾਂ ਪੰਜਾਬ ਦੇ ਨੌਜਵਾਨ ਵਰਗ ਨੂੰ ਇਨਾਂ ਖੇਡਾਂ ਵਿੱਚ ਵਧ ਚੜਕੇ ਭਾਗ ਲੈਣ ਦੀ ਅਪੀਲ ਕੀਤੀ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਸਾਡੀ ਨੌਜਵਾਨ ਪੀੜੀ ਅੱਜ ਮੁੜ ਤੋਂ ਖੇਡਾਂ ਖੇਡਣ ਲਈ ਉਤਸਾਹਿਤ ਹੋਈ ਹੈ ਜਿਸ ਦਾ ਸਿਹਰਾ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂਦਾ ਹੈ। ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਰਣਧੀਰ ਸਿੰਘ ਕੋਚ, ਕੋਚ ਸੁਖਵਿੰਦਰ ਸਿੰਘ, ਪ੍ਰੋਂ. ਦੀਪਕ ਕੌਸ਼ਿਕ, ਗੋਬਿੰਦ ਸਿੰਘ ਜੰਡੂ, ਤਰਨੀਂ ਭੁੱਲਰ, ਲਾਡੀ ਖਹਿਰਾ, ਪਰਮਿੰਦਰ ਸਿੰਘ ਭੰਗੂ, , ਗੁਰਸੇਵ ਢੀਡਸਾ, ਸੁੱਖ ਘੁੰਮਣ ਚਾਸਵਾਲ, ਸਤਗੁਰ ਸਿੰਘ ਖਹਿਰਾ, ਡਾ. ਧੀਰ ਸਿੰਘ, ਜਤਿੰਦਰ ਸਿੰਘ ਕਕਰਾਲਾ, ਕੁਲਦੀਪ ਸਿੰਘ ਹੈਪੀ, ਸੋਮਾ ਸਿੰਘ ਚਾਸਵਾਲ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਮਾ. ਸਤਪਾਲ ਸਿੰਘ ਚੌਹਾਨ, ਬਾਵਾ ਸਿੰਘ ਕਕਰਾਲਾ, ਬੇਅੰਤ ਸਿੰਘ ਸਾਹੀਏਵਾਲ, ਭਿੰਦਾ ਅਲੀਪੁਰ, , ਦੀਨਾ ਜੋਸ਼ੀ, ਜਸਕਰਨਵੀਰ ਸਿੰਘ ਤੇਜੇ, ਬੱਗਾ ਸਟੂਡੀਓ ਕਕਰਾਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਤੇ ਨੌਜਵਾਨ ਸਾਥੀਆਂ ਨੇ ਸਮੂਲੀਅਤ ਕੀਤੀ।